ਅਭਿਨੇਤਾ ਰਜਨੀਕਾਂਤ ਨਵੀਂ ਪਾਰਟੀ ਦਾ ਗਠਨ ਕਰ ਕੇ ਭਾਜਪਾ, ਅੰਨਾਦਰਮੁਕ ਸਮੇਤ ਕੁਝ ਹੋਰ ਦਲਾਂ ਦੇ ਮਹਾਗਠਜੋੜ ਦਾ ਮੁੱਖ ਚਿਹਰਾ ਬਣਨਗੇ। ਬਦਲੇ ਸਿਆਸੀ ਹਾਲਾਤਾਂ ਅਤੇ ਸੂਬੇ ‘ਚ ਸਿਆਸੀ ਅਗਵਾਈ ਹੀਣਤਾ ਕਾਰਨ ਬਣੇ ਅਨਿਸ਼ਚਿਤਤਾ ਦੇ ਮਾਹੌਲ ‘ਚ ਭਾਜਪਾ ਨੇ ਆਪਣੀ ਰਣਨੀਤੀ ‘ਚ ਵੱਡੀ ਤਬਦੀਲੀ ਕਰਨ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਕਾਂਗਰਸ ਵੀ ਦੂਜੇ ਚਰਚਿਤ ਅਭਿਨੇਤਾ ਕਮਲ ਹਾਸਨ, ਦਰਮੁਕ ਅਤੇ ਖੱਬੇ ਪੱਖੀ ਦਲਾਂ ਨਾਲ ਮਹਾਗਠਜੋੜ ਦੀ ਸੰਭਾਵਨਾ ਤਲਾਸ਼ ਰਹੀ ਹੈ। ਜੇਕਰ ਕਾਂਗਰਸ ਅਤੇ ਭਾਜਪਾ ਆਪਣੀ-ਆਪਣੀ ਮੁਹਿੰਮ ‘ਚ ਸਫ਼ਲ ਰਹੀ ਤਾਂ ਦਹਾਕੇ ਬਾਅਦ ਤਾਮਿਲਨਾਡੂ ‘ਚ ਸਿਆਸੀ ਮੁਕਾਬਲਾ ਦਰਮੁਕ ਬਨਾਮ ਅੰਨਾਦਰਮੁਕ ਦੇ ਬਦਲੇ 2 ਮਹਾਗਠਜੋੜਾਂ ਦਰਮਿਆਨ ਹੋਵੇਗਾ।ਭਾਜਪਾ ਸੂਤਰਾਂ ਅਨੁਸਾਰ ਅੰਨਾਦਰਮੁਕ ਦੇ ਦੋਹਾਂ ਧਿਰਾਂ ਦੇ ਸ਼ਾਮਲ ਹੋਣ ਦੀ ਪ੍ਰਕਿਰਿਆ ਕਰੀਬ-ਕਰੀਬ ਪੂਰੀ ਹੋ ਜਾਵੇ ਅਤੇ ਸ਼ਸ਼ੀਕਲਾ ਅਤੇ ਦਿਨਾਕਰਨ ਦੀ ਵਿਦਾਈ ਤੋਂ ਬਾਅਦ ਪਾਰਟੀ ਹੁਣ ਨਵੇਂ ਸਿਰੇ ਤੋਂ ਰਣਨੀਤੀ ਬਣਾ ਰਹੀ ਹੈ।