ਪੰਜਾਬ ਦੇ ਮੁੱਖ ਸ਼ਹਿਰਾਂ ‘ਚ ਚੱਲ ਰਹੇ ਹੁੱਕਾ ਬਾਰਾਂ ਨੂੰ ਬੰਦ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਲਈ ਵਿਧੀ ਅਤੇ ਨਿਆ ਵਿਭਾਗ ਨੇ ਸੂਬੇ ‘ਚ ਲਾਗੂ ਤੰਬਾਕੂ ਸਬੰਧੀ ਐਕਟ ‘ਚ ਸੋਧ ਕਰਕਨ ਦੀ ਸਿਫਾਰਿਸ਼ ਕੀਤੀ ਹੈ। ਸ਼ੁੱਕਰਵਾਰ ਨੂੰ ਸੂਬਾ ਸਰਕਾਰ ਵਲੋਂ ਵਿਭਾਗ ਦੀ ਸਿਫਾਰਿਸ਼ ‘ਤੇ ਜਲਦੀ ਅਮਲ ਕਰਨ ਦੇ ਸੰਕੇਤ ਦਿੱਤੇ ਗਏ। ਜਾਣਕਾਰੀ ਮੁਤਾਬਕ ਸੂਬੇ ਦੇ ਮੁੱਖ ਸ਼ਹਿਰਾਂ ‘ਚ ਚੱਲ ਰਹੇ ਹੁੱਕਾ ਬਾਰਾਂ ‘ਚ ਨੌਜਵਾਨਾਂ ਨੂੰ ਨਿਕੋਟਿਨ ਪਰੋਸੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਉਸ ਸਮੇਂ ਮੋਹਾਲੀ, ਲੁਧਿਆਣਾ ਅਤੇ ਜਲੰਧਰ ‘ਚ ਹੁੱਕਾ ਬਾਰਾਂ ‘ਤੇ ਛਾਪੇਮਾਰੀ ਹੋਈ ਅਤੇ ਸ਼ਿਕਾਇਤਾਂ ਸਹੀ ਪਾਈਆਂ ਗਈਆਂ ਸਨ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਸੂਬੇ ‘ਚ ਹੁੱਕਾ ਬਾਰਾਂ ਨੂੰ ਬੰਦ ਕਰਨ ਦਾ ਫੈਸਲਾ ਕਰਦੇ ਹੋਏ ਬੀਤੀ 23 ਅਗਸਤ ਨੂੰ ਵਿਧੀ ਅਤੇ ਨਿਆ ਵਿਭਾਗ ਤੋਂ ਸਲਾਹ ਮੰਗੀ ਸੀ। ਵੀਰਵਾਰ ਨੂੰ ਵਿਭਾਗ ਵਲੋਂ ਸੂਬਾ ਸਰਕਾਰ ਨੂੰ ‘ਰੂਲਜ਼ ਆਫ ਬਿਜ਼ਨੈੱਸ ਆਫ ਦਿ ਗਵਰਨਮੈਂਟ ਆਫ ਪੰਜਾਬ’ 1992 ਦੇ ਨਿਯਮ 36 ਦੇ ਤਹਿਤ ਚਾਰ ਮੁੱਖ ਬਿੰਦੂਆਂ ‘ਤੇ ਆਪਣੀਆਂ ਸਿਫਾਰਿਸ਼ਾਂ ਸੌਂਪੀਆਂ।