ਨਵੀਂ ਦਿੱਲੀ – ਦੇਸ਼ ਭਰ ਵਿਚ ਅੱਜ ਧਨਤੇਰਸ ਮੌਕੇ ਬਾਜ਼ਾਰਾਂ ਵਿਚ ਖੂਬ ਰੌਣਕ ਹੈ| ਇਸ ਮੌਕੇ ਲੋਕਾਂ ਵੱਲੋਂ ਜਮ ਕੇ ਖਰੀਦਕਾਰੀ ਕੀਤੀ ਗਈ| ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਦਿੱਲੀ, ਮੁੰਬਈ, ਕਲਕੱਤਾ ਵਰਗੇ ਮਹਾਂਨਗਰਾਂ ਵਿਚ ਧਨਤੇਰਸ ਮੌਕੇ ਲੋਕਾਂ ਵੱਲੋਂ ਬਰਤਨ ਅਤੇ ਸੋਨਾ-ਚਾਂਦੀ ਦੀ ਗਹਿਣਿਆਂ ਦੀ ਵੱਡੇ ਪੱਧਰ ਤੇ ਖਰੀਦਦਾਰੀ ਕੀਤੀ ਗਈ|
ਦੱਸਣਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਪਵਿੱਤਰ ਤਿਉਹਾਰ ਵੱਡੇ ਪੱਧਰ ਤੇ ਖਰੀਦਦਾਰੀ ਕੀਤੀ ਜਾਂਦੀ ਹੈ| ਮੰਨਿਆ ਜਾਂਦਾ ਹੈ ਕਿ ਧਨਤੇਰਸ ਮੌਕੇ ਖਰੀਦੀ ਗਈ ਕਿਸੇ ਵੀ ਚੀਜ ਵਿਚ 13 ਗੁਣਾ ਵਾਧਾ ਹੁੰਦਾ ਹੈ|