ਲੁਧਿਆਣਾ – ਆਰਐਸਐਸ ਦੀ ਸ਼ਾਖਾ ਵਲੋਂ ਪਰਤ ਰਹੇ ਭਾਜਪਾ ਨੇਤਾ ਰਵਿੰਦਰ ਗੋਸਾਈਂ ਦੀ ਅੱਜ ਸਵੇਰੇ ਅਣਪਛਾਤੇ 2 ਮੋਟਰਸਾਇਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਵਾਰਦਾਤ ਉਨ੍ਹਾਂ ਦੇ ਘਰ ਦੇ ਬਾਹਰ ਗਗਨਦੀਪ ਕਲੋਨੀ ਗਲੀ ਨੰਬਰ 3 ਕੈਲਾਸ਼ ਨਗਰ ਵਿੱਚ ਹੋਈ, ਜਦੋਂ ਗੋਸਾਈਂ ਘਰ ਦੇ ਅੰਦਰ ਜਾਣ ਲੱਗੇ ਤਾਂ ਉਨ੍ਹਾਂ ਉਤੇ ਅਣਪਛਾਤੇ 2 ਮੋਟਰਸਾਇਕਲ ਸਵਾਰਾਂ ਨੇ ਗੋਲੀਆਂ ਮਾਰ ਦਿਤੀਆਂ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਸੂਚਨਾ ਪਾ ਕੇ ਪੁਲਿਸ ਕਮਿਸ਼ਨਰ ਸ਼੍ਰੀ ਆਰ ਐਨ ਡੋਕੇ, ਏਡੀਸੀਪੀ 4 ਰਾਜਵੀਰ ਸਿੰਘ, ਐਸੀਪੀ ਪਵਨਜੀਤ ਪੁਰੀ ਪੁਲਿਸ ਪਾਰਟੀ ਦੇ ਨਾਲ ਮੌਕੇ ਉੱਤੇ ਪੁੱਜੇ। ਪੁਲਿਸ ਕਮਿਸ਼ਨਰ ਨੇ ਦੱਸਿਆ ਦੇ ਰਵਿੰਦਰ ਗੋਸਾਈ ਸ਼ਾਖਾ ਤੋਂ ਵਾਪਸ ਪਰਤ ਰਹੇ ਸਨ ਘਰ ਦੇ ਬਾਹਰ ਉਨ੍ਹਾਂ ਨੂੰ ਕੁੱਝ ਅਗਿਆਤ ਵਿਅਕਤੀਆਂ ਨੇ ਜੋ ਪਿੱਲੇ ਰੰਗ ਦੀ ਮੋਟਰ ਸਾਇਕਿਲ ਉੱਤੇ ਸਵਾਰ ਸਨ। ਦੋਸ਼ੀਆਂ ਦੀਆ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਹਨ।