ਬਾਲੀਵੁੱਡ ਵਿੱਚ ਆਪਣੀ ਕਾਮਿਕ ਅਦਾਕਾਰੀ ਲਈ ਮਸ਼ਹੂਰ ਅਰਸ਼ਦ ਵਾਰਸੀ ਮਹਾਨਾਇਕ ਅਮਿਤਾਭ ਬੱਚਨ ਨੂੰ ਭਗਵਾਨ ਮੰਨਦੇ ਹਨ। ਅਰਸ਼ਦ ਵਾਰਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਅਮਿਤਾਭ ਬੱਚਨ ਨਿਰਮਤ ਫ਼ਿਲਮ ‘ਤੇਰੇ ਮੇਰੇ ਸਪਨੇ’ ਨਾਲ ਕੀਤੀ ਸੀ। ਅਰਸ਼ਦ ਨੇ ਬੱਚਨ ਦੇ ਜਨਮਦਿਨ ਨੂੰ ਲੈ ਕੇ ਆਪਣੀ ਗੱਲ ਰੱਖੀ। ਅਰਸ਼ਦ ਨੇ ਦੱਸਿਆ ਕਿ ਅਮਿਤਾਭ ਬੱਚਨ ਮੇਰੇ ਲਈ ਭਗਵਾਨ ਹਨ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਕਿ ਫ਼ਿਲਮ ‘ਤੇਰੇ ਮੇਰੇ ਸਪਨੇ’ ਜੋ ਕਿ ਅਮਿਤਾਭ ਬੱਚਨ ਦੀ ਫ਼ਿਲਮ ਨਿਰਮਾਣ ਕੰਪਨੀ ਦੇ ਅਧੀਨ ਬਣੀ ਸੀ, ਉਸ ਫ਼ਿਲਮ ਵਿੱਚ ਉਨ੍ਹਾਂ ਨੂੰ ਮੌਕਾ ਮਿਲਿਆ ਸੀ ਅਤੇ ਉਹ ਉਸ ਦੇ ਜੀਵਨ ਦੀ ਪਹਿਲੀ ਫ਼ਿਲਮ ਹੈ।