ਪਾਣੀਪਤ — ਪਾਣੀਪਤ ‘ਚ ਹੋਏ ਹਰਿਆਣਵੀਂ ਗਾਇਕਾ ਹਰਸ਼ਿਤਾ ਦੇ ਕਤਲ ਕਾਂਡ ਦੀ ਪਰਤਾਂ ਖੁੱਲਦੀਆਂ ਜਾ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਰਸ਼ਿਤਾ ਦੇ ਮਾਮੇ ਦਾ ਮੁੰਡਾ ਰਵਿੰਦਰ ਮ੍ਰਿਤਕਾਂ ਦੀ ਲਾਸ਼ ਲੈਣ ਲਈ ਹਸਪਤਾਲ ਪੁੱਜਾ। ਜਿਥੇ ਪੋਸਟਮਾਰਟਮ ਤੋਂ ਬਾਅਦ ਡਾਕਟਰ ਨੇ ਦੱਸਿਆ ਨੇ ਮੀਡੀਆ ਨੂੰ ਦੱਸਿਆ ਕਿ 7 ਫਾਇਰ ਹੋਏ ਸਨ ਇਕ ਗੋਲੀ ਛਾਤੀ ਅਤੇ ਦੋ ਗੋਲੀਆਂ ਮ੍ਰਿਤਕਾਂ ਦੇ ਸਿਰ ‘ਚ ਲੱਗੀਆਂ ਹਨ। ਮ੍ਰਿਤਕਾਂ ਦੀ ਲਾਸ਼ ਨੂੰ ਨਰੇਲਾ ਉਸਦੀ ਮਾਸੀ ਦੇ ਘਰ ਭੇਜ ਦਿੱਤਾ ਗਿਆ ਹੈ ਅਤੇ ਉਥੇ ਹੀ ਹਰਸ਼ਿਤਾ ਦਾ ਸੰਸਕਾਰ ਹੋਵੇਗਾ।
ਹਰਸ਼ਿਤਾ ਕਤਲ ਕਾਂਡ ‘ਚ ਇਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਹਰਸ਼ਿਤਾ ਦੇ ਨਾਲ ਉਸਦੇ ਜੀਜਾ ਦਿਨੇਸ਼ ਬਲਾਤਕਾਰ ਦੇ ਦੋਸ਼ ਸਨ ਅਤੇ ਇਸ ਮਾਮਲੇ ‘ਚ ਹੋਰ ਕਈ ਅਪਰਾਧਕ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਕਾਰਨ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਹੈ। ਹਰਸ਼ਿਤਾ ਦੀ ਮਾਂ ਹਰਸ਼ਿਤਾ ਨਾਲ ਹੋਏ ਬਲਾਤਕਾਰ ਦੇ ਮਾਮਲੇ ‘ਚ ਗਵਾਹ ਸੀ, ਜਿਸ ਤੋਂ ਬਾਅਦ ਮਾਂ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਰਸ਼ਿਤਾ ਆਪਣੀ ਮਾਂ ਦੇ ਕਤਲ ਦੀ ਗਵਾਹ ਸੀ। ਪੁਲਸ ਨੂੰ ਸ਼ੱਕ ਹੈ ਕਿ ਦਿਨੇਸ਼ ਨੇ ਆਪਣੇ ਆਪ ਨੂੰ ਬਚਾਉਣ ਲਈ ਹਰਸ਼ਿਤਾ ਦਾ ਵੀ ਕਤਲ ਕਰਵਾ ਦਿੱਤਾ ਹੋਵੇਗਾ।
ਪੁਲਸ ਦਾ ਕਹਿਣਾ ਹੈ ਕਿ ਦਿਨੇਸ਼ ਨੂੰ ਪ੍ਰੋਟੈਕਸ਼ਨ ਵਾਰੰਟ ‘ਤੇ ਪਾਣੀਪਤ ਲਿਆਉਂਦਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਵੇਗੀ। ਪੁੱਛਗਿੱਛ ਕਰਨ ਤੋਂ ਬਾਅਦ ਹੀ ਮਾਮਲੇ ਦਾ ਖੁਲਾਸਾ ਹੋ ਸਕੇਗਾ। ਦੂਸਰੇ ਪਾਸੇ ਡਾ. ਰਾਜੀਵ ਮਾਨ ਦਾ ਕਹਿਣਾ ਹੈ ਕਿ 7 ਫਾਇਰ ਹੋਏ ਸਨ ਜਿਨ੍ਹਾਂ ‘ਚੋਂ 2 ਗੋਲੀਆਂ ਹਰਸ਼ਿਤਾ ਦੀ ਗਰਦਨ ਦੇ ਪਿਛੇ ਅਤੇ ਤੀਸਰੀ ਗੋਲੀ ਛਾਤੀ ‘ਤੋਂ ਥੱਲ੍ਹੇ ਲੱਗੀ ਜਿਸ ਕਾਰਨ ਹਰਸ਼ਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਲਾਂਕਿ ਬਾਕੀ ਸਾਰੀਆਂ ਗੋਲੀਆਂ ਉਸਦੇ ਸਰੀਰ ਨੂੰ ਚੀਰਦੀਆਂ ਹੋਈਆਂ ਨਿਕਲ ਗਈਆਂ, ਜਿਸ ਕਾਰਨ ਉਸਦੇ ਸਰੀਰ ‘ਤੇ ਕਈ ਨਿਸ਼ਾਨ ਬਣ ਗਏ।