ਸ਼ਿਮਲਾ – ਸੀਨੀਅਰ ਕਾਂਗਰਸੀ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਲਈ ਸਭ ਤੋਂ ਮੁਸ਼ਕਿਲ ਸੀਟ ਚੁਣੀ ਹੈ| ਦੱਸਣਯੋਗ ਹੈ ਕਿ ਸ੍ਰੀ ਵੀਰਭੱਦਰ ਨੇ ਅਰਕੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ|
ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਰਕੀ ਸੀਟ ਤੋਂ ਕਾਂਗਰਸ ਪਾਰਟੀ ਕਾਫੀ ਸਮੇਂ ਤੋਂ ਚੋਣ ਨਹੀਂ ਜਿੱਤੀ ਸੀ, ਇਸ ਲਈ ਮੈਂ ਇੱਥੋਂ ਲੜਨ ਦਾ ਫੈਸਲਾ ਕੀਤਾ ਹੈ|