ਮੇਰਠ— ਉਤਰ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਅੱਜ ਮੇਰਠ ਪੁੱਜੇ ਹਨ। ਇੱਥੇ ਹਵਾਈ ਅੱਡੇ ਤੋਂ ਉਤਰਦੇ ਹੀ ਅਖਿਲੇਸ਼ ਸਿੱਧਾ ਸਾਬਕਾ ਵਿਧਾਇਕ ਗੁਲਾਮ ਮੋਹਮੰਦ ਦੇ ਘਰ ਪੁੱਜੇ। ਜਿੱਥੇ ਉਨ੍ਹਾਂ ਨੇ ਉਨ੍ਹਾਂ ਦੀ ਬੇਟੀ ਅਤੇ ਜੁਆਈ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਬੀ.ਜੇ.ਪੀ ‘ਤੇ ਹਮਲਾ ਬੋਲਿਆ।
ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਨੇ ਪਾਰਟੀ ਅਧਿਕਾਰੀਆਂ ਤੋਂ ਚੋਣਾਂ ਨੂੰ ਲੈ ਕੇ ਬਹੁਤ ਦੇਰ ਤੱਕ ਚਰਚਾ ਕੀਤੀ। ਅਖਿਲੇਸ਼ ਨੇ ਕਿਹਾ ਕਿ ਤਾਜ਼ ਮਹਿਲ ਨੂੰ ਦੇਖਣ ਦੁਨੀਆਂ ਦੇ ਤਾਕਤਵਰ ਰਾਸ਼ਟਰਪਤੀ ਵੀ ਆਉਂਦੇ ਹਨ। ਬੀ.ਜੇ.ਪੀ ਦਾ ਜ਼ੋਰ ਚੱਲੇ ਤਾਂ ਇਹ ਇਤਿਹਾਸ ਹੀ ਬਦਲ ਦੇਣ ਪਰ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲੇ ਆਪਣੇ ਨਾਲ ਅਫੀਮ ਲੈ ਕੇ ਚੱਲਦੇ ਹਨ, ਜਿੱਥੇ ਮੁੱਦਾ ਨਹੀਂ ਹੁੰਦਾ ਉਥੇ ਉਹ ਅਫੀਮ ਵੰਡ ਦਿੰਦੇ ਹਨ।
ਉਨ੍ਹਾਂ ਨੇ ਗੁਜਰਾਤ ਚੋਣਾਂ ‘ਤੇ ਕਿਹਾ ਕਿ ਉਥੋਂ ਤੋਂ 5 ਸੀਟਾਂ ਤੋਂ ਜ਼ਿਆਦਾ ਹਿੱਸੇਦਾਰੀ ਮਿਲੀ ਤਾਂ ਉਹ ਆਉਣਗੇ। ਮਾਇਆਵਤੀ ਨਾਲ ਗਠਜੋੜ ‘ਤੇ ਉਨ੍ਹਾਂ ਨੇ ਕੁਝ ਨਹੀਂ ਕਿਹਾ। ਨੋਟਬੰਦੀ ਅਤੇ ਜੀ.ਐਸ.ਟੀ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬੇਰੁਜ਼ਗਾਰੀ ਫੈਲੀ ਹੈ। ਆਗਰਾ ਵਰਗੀਆਂ ਸੜਕ ਪੀ.ਐਮ ਵੀ ਨਹੀਂ ਬਣਾ ਸਕਣਗੇ।
ਅਯੋਧਿਆ ਰਾਮ ਮੰਦਰ ‘ਤੇ ਬੋਲਦੇ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਅਤੇ ਕੋਰਟ ਦਾ ਸਮਾਨ ਕਰਦੇ ਹਾਂ। ਜੋ ਕਰੇਗਾ ਕਾਨੂੰਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਮੇਰੇ ਪਰਿਵਾਰ ਦਾ ਚੱਕਰ ਛੱਡੋ ਅਤੇ ਉਹ ਆਪਣੇ ਘਰ ‘ਤੇ ਧਿਆਨ ਦਿਓ।