ਨਵੀਂ ਦਿੱਲੀ— ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਐਤਵਾਰ ਨੂੰ ਢਾਕਾ ‘ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰੇਗੀ। ਆਪਣੇ ਦੋ ਦਿਨਾਂ ਦੇ ਬੰਗਲਾਦੇਸ਼ ਦੇ ਦੌਰੇ ਤਹਿਤ ਉਹ ਚੌਥੇ ਭਾਰਤ-ਬੰਗਲਾ ਸੰਯੁਕਤ ਸਲਾਹਕਾਰ ਵਿਭਾਗ (ਜੇ.ਸੀ.ਸੀ.) ਦੀ ਬੈਠਕ ‘ਚ ਵੀ ਹਿੱਸਾ ਲਵੇਗੀ।
ਸੁਸ਼ਮਾ ਸਵਰਾਜ ਦੂਜੀ ਵਾਰ ਬੰਗਲਾਦੇਸ਼ ਦੇ ਦੌਰੇ ‘ਤੇ ਗਈ ਹੈ। ਇਸ ਤੋਂ ਪਹਿਲਾਂ ਉਹ 2014 ‘ਚ ਇੱਥੇ ਗਈ ਸੀ। ਜੇ.ਸੀ.ਸੀ.ਦੀ ਬੈਠਕ ‘ਚ ਇਸ ਸਾਲ ਸ਼ੇਖ ਹਸੀਨਾ ਦੇ ਭਾਰਤ ਦੌਰੇ ਦੌਰਾਨ ਲਏ ਗਏ ਫੈਸਲਿਆਂ ‘ਤੇ ਪ੍ਰਗਤੀ ਦੀ ਸਮੀਖਿਆ ਕੀਤੇ ਜਾਣ ਦੀ ਸੰਭਾਵਨਾ ਹੈ। ਜੇ.ਸੀ.ਸੀ. ਦੀ ਪਿਛਲੀ ਬੈਠਕ 2014 ‘ਚ ਨਵੀਂ ਦਿੱਲੀ ‘ਚ ਕੀਤੀ ਗਈ ਸੀ। ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਆਰਥਿਕ ਸਹਿਯੋਗ ਮਜ਼ਬੂਤ ਹੋ ਰਿਹਾ ਹੈ।