ਕਾਬੁਲ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਅੱਤਵਾਦ ਦੇ ਖਾਤਮੇ ਦੇ ਉਪਾਅ ਸਮੇਤ ਵੱਖ-ਵੱਖ ਖੇਤਰਾਂ ਵਿਚ ਆਪਸੀ ਸਹਿਯੋਗ ਨੂੰ ਵਧਾਉਣ ਨੂੰ ਲੈ ਕੇ ਮੰਗਲਵਾਰ ਨੂੰ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਦੋਹਾਂ ਨੇਤਾਵਾਂ ਨੇ ਹੈਦਰਾਬਾਦ ਹਾਊਸ ਵਿਚ ਆਯੋਜਿਤ ਦੋ-ਪੱਖੀ ਬੈਠਕ ਵਿਚ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਅੱਤਵਾਦ ਦੇ ਖਾਤਮੇ ਨੂੰ ਲੈ ਕੇ ਦ੍ਰਿੜ ਸੰਕਲਪ ਕੀਤਾ। ਗਨੀ ਇੱਥੇ ਮੋਦੀ ਜੀ ਦੇ ਸੱਦੇ ‘ਤੇ ਆਏ ਹਨ। ਇਸ ਤੋਂ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ 16 ਅਕਤੂਬਰ ਨੂੰ ਕਾਬੁਲ ਗਏ ਸਨ ਅਤੇ ਗਨੀ ਨੂੰ ਮੋਦੀ ਜੀ ਵੱਲੋਂ ਸੱਦਾ ਪੱਤਰ ਦਿੱਤਾ ਸੀ। ਅਫਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਅਬੱਦੁਲਾ 27 ਤੋਂ 29 ਸਤੰਬਰ ਤੱਕ ਭਾਰਤ ਯਾਤਰਾ ‘ਤੇ ਆਏ ਸਨ। ਜਦਕਿ ਵਿਦੇਸ਼ ਮੰਤਰੀ ਸਲਾਹੁਦੀਨ ਰੱਬਾਨੀ 10-11 ਸਤੰਬਰ ਨੂੰ ਨਵੀਂ ਦਿੱਲੀ ਆਏ ਸਨ