ਸ਼ਿੰਗਾਰ ਸਿਨੇਮਾ ਦੀ ਬੈਕਸਾਈਡ ਸਥਿਤ ਸਕਾਈ ਲਾਈਨ ਹੌਜਰੀ ‘ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ 4 ‘ਚੋਂ ਉਪਰਲੀਆਂ 3 ਮੰਜ਼ਲਾਂ ਨੂੰ ਭਿਆਨ ਅੱਗ ਲੱਗੀ ਹੋਈ ਹੈ ਤੇ ਕਰੀਬ ਦੋ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ‘ਚ ਲੱਗ ਚੁੱਕੀਆਂ ਹਨ ਤੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਲਾਗਤਾਰ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਸਵੇਰ 5 ਵਜੇ ਤੋਂ ਲੱਗੀ ਹੋਈ ਹੈ।