ਚੰਡੀਗੜ : ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਹਨਾਂ ਲੋਕ ਖੇਤਰੀ ਅਦਾਰਿਆਂ ਅਤੇ ਖੁਦ ਮੁਖਤਿਆਰ ਅਦਾਰਿਆਂ ਵਿਚ ਨਵੀਂ ਪੈਨਸ਼ਨ ਸਕੀਮ 9 ਜੁਲਾਈ, 2012 ਤੋਂ ਲਾਗੂ ਕੀਤੀ ਗਈ ਹੈ, ਉਸ ਅਦਾਰੇ ਵਿਚ 1 ਜਨਵਰੀ, 2004 ਤੋਂ 8 ਜੁਲਾਈ, 2012 ਤੱਕ ਰੈਗੂਲਰ ਭਰਤੀ ਹੋਏ ਕਰਮਚਾਰੀਆਂ/ਅਧਿਕਾਰੀਆਂ ਉੱਤੇ ਉਸ ਅਦਾਰੇ ਵਿਚ ਲਾਗੂ ਪੈਨਸ਼ਨ ਸਕੀਮ, ਜੋ ਕਿ 1 ਜਨਵਰੀ, 2004 ਤੋਂ ਪਹਿਲਾਂ ਲਾਗੂ ਸੀ, ਉਸੇ ਤਰਾਂ ਹੀ ਲਾਗੂ ਰਹੇਗੀ।
ਇਸ ਸਬੰਧੀ ਵਿੱਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਿਹਨਾਂ ਲੋਕ ਖੇਤਰੀ ਅਦਾਰਿਆਂ ਅਤੇ ਖੁਦ ਮੁਖਤਿਆਰ ਅਦਾਰਿਆਂ ਵਿਚ ਨਵੀਂ ਡਿਫਾਈਨਡ ਕੰਟ੍ਰੀਬਿਊਟਰੀ ਪੈਨਸ਼ਨ ਸਕੀਮ ਕਿਸੇ ਕਾਰਣ ਵੱਜੋਂ 1 ਜਨਵਰੀ 2004 ਤੋਂ ਲਾਗੂ ਨਹੀਂ ਕੀਤੀ ਜਾ ਸਕੀ ਸੀ, ਉਹਨਾਂ ਅਦਾਰਿਆਂ ਵਿਚ ਇਹ ਸਕੀਮ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ 9 ਜੁਲਾਈ, 2012 ਤੋਂ ਲਾਜ਼ਮੀ ਤੌਰ ‘ਤੇ ਲਾਗੂ ਕੀਤੀ ਜਾਵੇ। ਉਹਨਾਂ ਦੱਸਿਆ ਕਿ ਇਸ ਸਬੰਧੀ ਪੱਤਰ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਸਬੰਧਤ ਧਿਰਾਂ ਨੂੰ ਜਾਰੀ ਕੀਤਾ ਜਾ ਚੁੱਕਾ ਹੈ।