ਨੈਸ਼ਨਲ ਡੈਸਕ— ਗੁਜਰਾਤ ‘ਚ ਮਹੇਸਾਣਾ ਜ਼ਿਲੇ ਦੇ ਵਿਸਨਗਰ ਤਾਲੁਕਾ ਦੀ ਇਕ ਅਦਾਲਤ ਨੇ ਅੱਜ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਖਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। 23 ਜੁਲਾਈ 2015 ਨੂੰ ਵਿਸਨਗਰ ‘ਚ ਪਾਟੀਦਾਰ ਸਮੁਦਾਇ ਨੂੰ ਰਿਜ਼ਰਵੇਸ਼ਨ ਦਵਾਉਣ ਦੀ ਮੰਗ ਨੂੰ ਲੈ ਕੇ ਕੱਢੀ ਇਕ ਰੈਲੀ ਦੌਰਾਨ ਭੜਕੀ ਹਿੰਸਾ ‘ਚ ਸਥਾਨਕ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫਤਰ ‘ਚ ਭੰਨ੍ਹਤੋੜ ਅਤੇ ਵਾਹਨਾਂ ਨੂੰ ਅੱਗ ਲਗਾਉਣ ਨਾਲ ਜੁੜੇ ਇਕ ਮੁੱਕਦਮੇ ‘ਚ ਹਾਰਦਿਕ ਨੂੰ ਗੁਜਰਾਤ ਹਾਈਕੋਰਟ ਨੇ ਪਿਛਲੇ ਸਾਲ 11 ਜੁਲਾਈ ਨੂੰ ਜ਼ਮਾਨਤ ਦਿੱਤੀ ਸੀ।
ਵਿਸਨਗਰ ਦੇ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਲਗਾਤਾਰ ਤਿੰਨ ਤਾਰੀਕਾਂ ‘ਤੇ ਗੈਰ-ਹਾਜ਼ਰ ਰਹਿਣ ਦੇ ਚੱਲਦੇ ਅੱਜ ਹਾਰਦਿਕ ਦੇ ਇਲਾਵਾ ਕੁੱਲ 19 ਦੋਸ਼ੀਆਂ ‘ਚੋਂ ਇਕ ਹੋਰ ਅਤੇ ਪਾਟੀਦਾਰਾਂ ਦੇ ਇਕ ਹੋਰ ਸੰਗਠਨ ਸਰਕਾਰ ਪਟੇਲ ਗੁਰੱਪ ਦੇ ਮੁਖੀ ਲਾਲ ਜੀ ਪਟੇਲ ਖਿਲਾਫ ਵੀ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਸ ਮਾਮਲੇ ‘ਚ ਹੁਣ ਜਾਂ ਤਾਂ ਪੁਲਸ ਹਾਰਦਿਕ ਨੂੰ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕਰੇਗੀ ਜਾਂ ਉਨ੍ਹਾਂ ਨੂੰ ਖੁਦ ਅਦਾਲਤ ‘ਚ ਆਤਮ-ਸਮਰਪਣ ਕਰਨਾ ਹੋਵੇਗਾ ਅਤੇ ਉਪਰਲੀ ਅਦਾਲਤ ਤੋਂ ਰਾਹਤ ਦੀ ਕੋਸ਼ਿਸ਼ ਕਰਨੀ ਹੋਵੇਗੀ। ਇਸ ਮਾਮਲੇ ‘ਚ ਸ਼ੁਰੂ ‘ਚ ਹਾਰਦਿਕ ਸਮੇਤ 7 ਦੋਸ਼ੀ ਸਨ ਪਰ ਬਾਅਦ ‘ਚ ਜਾਂਚ ‘ਚ ਘੱਟ ਤੋਂ ਘੱਟ 11 ਹੋਰ ਦੋਸ਼ੀ ਵੀ ਸਾਹਮਣੇ ਆਏ। ਹਾਰਦਿਕ ‘ਤੇ ਅਗਸਤ 2015 ‘ਚ ਹਿੰਸਕ ਅੰਦੋਲਨ ਨੂੰ ਲੈ ਕੇ ਰਾਜ ਧਰੋਹ ਦੇ 2 ਮਾਮਲਿਆਂ ਸਮੇਤ ਅੱਧਾ ਦਰਜ਼ਨ ਤੋਂ ਜ਼ਿਆਦਾ ਮਾਮਲੇ ਚੱਲ ਰਹੇ ਹਨ।