ਨੋਇਡਾ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਸਵਸਥ ਚੱਲ ਰਹੇ ਨਜੀਬ ਜੰਗ ਦੇ ਘਰ ਪੁੱਜ ਕੇ ਉਨ੍ਹਾਂ ਦਾ ਹਾਲਚਾਲ ਜਾਣਿਆ। ਨਜੀਬ ਜਦੋਂ ਦਿੱਲੀ ਦੇ ਉਪ ਰਾਜਪਾਲ ਸਨ, ਉਦੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦਰਮਿਆਨ ਦੀ ਤਲਖੀ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਸੀ। ਕੇਜਰੀਵਾਲ ਵੀਰਵਾਰ ਦੀ ਸਵੇਰ ਨੋਇਡਾ ਦੇ ਸੈਕਟਰ 47 ਸਥਿਤ ਜੰਗ ਦੇ ਘਰ ਪੁੱਜੇ ਅਤੇ ਕਰੀਬ ਅੱਧੇ ਘੰਟੇ ਤੱਕ ਉਨ੍ਹਾਂ ਨਾਲ ਸਮਾਂ ਬਿਤਾਇਆ। ਉਨ੍ਹਾਂ ਨਾਲ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਵੀ ਸਨ। ਦੋਹਾਂ ਨੇ ਬੰਦ ਕਮਰੇ ‘ਚ ਕਰੀਬ ਅੱਧੇ ਘੰਟੇ ਤੱਕ ਗੱਲਬਾਤ ਕੀਤੀ। ਇਸ ਦੌਰਾਨ ਜੰਗ ਦੇ ਪਰਿਵਾਰ ਦੇ ਲੋਕ ਵੀ ਹਾਜ਼ਰ ਸਨ।