ਨੈਸ਼ਨਲ ਡੈਸਕ— ਗੁਜਰਾਤ ਚੋਣਾਂ ਤੋਂ ਪਹਿਲੇ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਨੂੰ ਗੁਜਰਾਤ ਸਥਾਨਕ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਦੇ ਖਿਲਾਫ ਬੁੱਧਵਾਰ ਨੂੰ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਹਾਰਦਿਕ ‘ਤੇ ਸਾਲ 2015 ਦੇ ਪਾਟੀਦਾਰਾਂ ਦੇ ਰਿਜ਼ਰਵੇਸ਼ਨ ਅੰਦੋਲਨ ਦੌਰਾਨ ਭਾਜਪਾ ਵਿਧਾਇਕ ਰਿਸ਼ੀਕੇਸ਼ ਪਟੇਲ ਦੇ ਦਫਤਰ ‘ਚ ਭੰਨ੍ਹਤੋੜ ਦਾ ਕੇਸ ਚੱਲ ਰਿਹਾ ਹੈ। ਉਨ੍ਹਾਂ ਦੇ ਇਲਾਵਾ 6 ਹੋਰ ਲੋਕਾਂ ਖਿਲਾਫ ਵਾਰੰਟ ਜਾਰੀ ਹੋਇਆ ਸੀ। ਦੋ ਵਾਰ ਕੋਰਟ ਤੋਂ ਸੰਮਨ ਦੇ ਬਾਵਜੂਦ ਹਾਜ਼ਰ ਨਹੀਂ ਹੋਣ ‘ਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਇਆ। ਦੋਸ਼ੀਆਂ ਨੂੰ ਇਸ ਮਾਮਲੇ ‘ਚ ਪਹਿਲੇ ਜ਼ਮਾਨਤ ਮਿਲ ਗਈ ਸੀ।
ਵਾਰੰਟ ਜਾਰੀ ਹੋਣ ਦੇ ਬਾਅਦ ਹਾਰਦਿਕ ਨੇ ਕਿਹਾ ਸੀ ਕ ਸਰੰਡਰ ਕਰਨ ਲਈ ਤਿਆਰ ਹਾਂ। ਉਹ ਅਦਾਲਤ ‘ਚ ਆਪਣੇ 5 ਸਾਥੀਆਂ ਨਾਲ ਪੁੱਜੇ, ਜਿੱਥੇ ਸਾਰੇ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ। ਹਾਰਦਿਕ ਨੇ ਟਵੀਟ ਕੀਤਾ ਕਿ ਸਾਡਾ ਵਾਰੰਡ ਰੱਦ ਕੀਤਾ ਗਿਆ ਹੈ, ਸੱਤਯਮੇਵ ਜਯਤੇ। ਇਸ ਤੋਂ ਪਹਿਲੇ ਉਨ੍ਹਾਂ ਨੇ ਵਿਅਸਥ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਵਿਅਕਤੀਗਤ ਪੇਸ਼ੀ ਤੋਂ ਛੂਟ ਦੇਣ ਦੀ ਮੰਗ ਵਾਲੀ ਪਟੀਸ਼ਨ ਕੋਰਟ ‘ਚ ਦਾਇਰ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਜ਼ ਕਰ ਦਿੱਤਾ ਸੀ।