ਕਾਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਫ਼ਿਰੰਗੀ’ ਨੂੰ ਲੈ ਕੇ ਖੂਬ ਸੁਰਖੀਆਂ ‘ਚ ਹਨ। ਦੱਸ ਦੇਈਏ ਕਪਿਲ ਸ਼ਰਮਾ ਦੀ ਫ਼ਿਲਮ ‘ਫ਼ਿਰੰਗੀ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਕਪਿਲ ਨੇ ਆਪਣੇ ਅਧਿਕਾਰਕ ਫ਼ੇਸਬੁੱਕ ਅਕਾਊਂਟ ‘ਤੇ ਇਹ ਟਰੇਲਰ ਸ਼ੇਅਰ ਕੀਤਾ ਹੈ। ਟਰੇਲਰ ‘ਚ ਕਪਿਲ ਫ਼ਿਰੰਗੀਆਂ ਯਾਨੀ ਅੰਗ੍ਰੇਜਾਂ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ। ਟਰੇਲਰ ‘ਚ ਫ਼ਿਲਮ ਦੀ ਕਹਾਣੀ ਸਾਫ਼ ਤੌਰ ‘ਤੇ ਦੇਖ ਜਾ ਸਕਦੀ ਹੈ। ਟਰੇਲਰ ‘ਚ ਕਪਿਲ ਨੂੰ ਅੰਗ੍ਰੇਜ਼ਾਂ ਦੀ ਨੋਕਰੀ ਕਰਦੇ ਦੇਖਿਆ ਜਾ ਸਕਦਾ ਹੈ। ਮੰਗਾ ਨਾਂ ਦੇ ਲੜਕੇ ਦਾ ਕਿਰਦਾਰ ਨਿਭਾਅ ਰਹੇ ਕਪਿਲ ਇੱਕ ਵਾਰ ਫ਼ਿਰ ਮਜਾਕਿਆ ਅੰਦਾਜ਼ ‘ਚ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਰਾਜੀਵ ਢੀਂਗਰਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ‘ਚ ਕਪਿਲ ਤੋਂ ਇਲਾਵਾ ਮੋਨਿਕਾ ਗਿੱਲ ਤੇ ਇਸ਼ਿਤਾ ਦੱਤਾ ਵੀ ਅਹਿਮ ਰੋਲ ‘ਚ ਹਨ। ‘ਫ਼ਿਰੰਗੀ’ ਤੋਂ ਪਹਿਲਾਂ ਵੀ ਕਪਿਲ ਦੀ ਇੱਕ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂੰ’ ਆ ਚੁੱਕੀ ਹੈ, ਜੋ ਉਸ ਦੀ ਡੈਬਿਊ ਫ਼ਿਲਮ ਸੀ। ਇਹ ਫ਼ਿਲਮ 24 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ ਉਨ੍ਹਾਂ ਦੀ ਖਰਾਬ ਸਿਹਤ ਦੀ ਵਜ੍ਹਾ ਕਰਕੇ ਬੰਦ ਕਰ ਦਿੱਤਾ। ਅਜਿਹੀਆਂ ਖਬਰਾਂ ਸਨ ਕਿ ਉਸ ਸਮੇਂ ਕਪਿਲ ਆਪਣੀਆਂ ਪਰੇਸ਼ਾਨੀਆਂ ਦੇ ਕਾਰਨ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸਨ। ਫ਼ਿਲਹਾਲ ਕਪਿਲ ਨੇ ਇਸ ਫ਼ਿਲਮ ਨਾਲ ਮਨੋਰੰਜਨ ਦੀ ਦੁਨੀਆ ‘ਚ ਵਾਪਸੀ ਕਰ ਲਈ ਹੈ।