ਉਤਰਪ੍ਰਦੇਸ਼— ਉਤਰਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਵੀਰਵਾਰ ਨੂੰ ਆਗਰਾ ਦੌਰੇ ‘ਤੇ ਪੁੱਜੇ ਹਨ। ਸੀ.ਐਮ ਨੇ ਉਥੇ ਵਿਸ਼ਵ ਪ੍ਰਸਿੱਧ ਤਾਜ ਮਹਲ ਦਾ ਦੌਰਾ ਕੀਤਾ। ਯੋਗੀ ਤਾਜ ਮਹਲ ‘ਚ ਕਰੀਬ 30 ਮਿੰਟ ਤੱਕ ਰਹੇ, ਉਨ੍ਹਾਂ ਨੇ ਝਾੜੂ ਲਗਾਇਆ ਅਤੇ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਯੋਗੀ ਨੇ ਤਾਜ ਮਹਲ ਦੇ ਦੌਰੇ ਦੌਰਾਨ ਯਮੁਨਾ ਦੀ ਸਫਾਈ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਉਥੇ ਆਏ ਸੈਲਾਨੀਆਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਤਾਜ ਮਹਲ ਦੇ ਬਾਹਰ ਸਮਰਥਕਾਂ ਨੇ ਯੋਗੀ-ਯੋਗੀ ਦੇ ਨਾਅਰੇ ਵੀ ਲਗਾਏ।