ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਬਰਾਮਨੀਅਮ ਸਵਾਮੀ ਨੇ ਸੀ. ਐੈੱਮ. ਮਹਿਬੂਬਾ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਮਹਿਬੂਬਾ ਨੇ ਇਕ ਬਿਆਨ ‘ਚ ਪੁਲਸ ਨੂੰ ਕਿਹਾ ਹੈ ਕਿ ਅੱਤਵਾਦੀਆਂ ਦੇ ਪਰਿਵਾਰਾਂ ‘ਤੇ ਹਮਲੇ ਨਾ ਕਰਨ। ਸਵਾਮੀ ਮੁੱਖ ਮੰਤਰੀ ਦੇ ਬਿਆਨ ਦੇ ਉਲਟ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਫਤਵਾ ਜਾਰੀ ਨਹੀਂ ਕਰ ਸਕਦੀ। ਉਹ ਆਪਣੇ ਵਿਚਾਰ ਰੱਖ ਸਕਦੀ ਹੈ ਅਤੇ ਵਿਚਾਰ ਖਾਰਿਜ ਹੋ ਸਕਦੇ ਹਨ ਜੇਕਰ ਅੱਤਵਾਦੀ ਕਿਸੇ ਜਗ੍ਹਾ ਲੁੱਕਦੇ ਹਨ ਤਾਂ ਉਨ੍ਹਾਂ ‘ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ। ਅੱਤਵਾਦ ਨੂੰ ਲੈ ਕੇ ਸਿਰਫ ਇਕ ਹੀ ਜਵਾਬ ਹੈ ਅਤੇ ਉਹ ਹੈ ਖਾਤਮਾ।
ਬੁੱਧਵਾਰ ਨੂੰ ਗਾਂਧਰਬਲ ਜ਼ਿਲੇ ‘ਚ ਪੁਲਸ ਦੀ ਪਾਸਿੰਗ ਆਉਟ ਪਰੇਡ ‘ਚ ਬੋਲਦੇ ਹੋਏ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਸੀ, ਅੱਤਵਾਦੀ ਲੋਕਾਂ ਨੂੰ ਮਾਰਦੇ ਹਨ, ਪੁਲਸ ਦੇ ਜਵਾਨਾਂ ਨੂੰ ਮਾਰਦੇ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਸਾੜ੍ਹਦੇ ਹਨ ਪ੍ਰੰਤੂ ਜਿਸ ਤਰ੍ਹਾਂ ਨਾਲ ਅੱਤਵਾਦੀ ਉਨ੍ਹਾਂ ‘ਤੇ ਹਮਲਾ ਕਰਦੇ ਹਨ ਬਦਲੇ ‘ਚ ਸੁਰੱਖਿਆ ਫੋਰਸ ਅਤੇ ਪੁਲਸ ਨੂੰ ਉਨ੍ਹਾਂ ਦੇ ਪਰਿਵਾਰਾਂ ‘ਤੇ ਹਮਲਾ ਨਹੀਂ ਕਰਨਾ ਚਾਹੀਦਾ। ਪੁਲਸ ਨੂੰ ਹੱਦ ਬਣਾਈ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਪੁਲਸ ਨੂੰ ਆਪਣੀ ਡਿਊਟੀ ਦਿੰਦੇ ਹੋਏ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈਂਦਾ ਅਤੇ ਉਹ ਕੁਰਬਾਨੀ ਅਤੇ ਅਨੁਸ਼ਾਨ ਦੀ ਉਦਾਹਰਨ ਕਾਇਮ ਕਰਦੇ ਹਨ।
ਮਹਿਬੂਬਾ ਦਾ ਇਹ ਬਿਆਨ ਉਸ ਸਮੇਂ ‘ਚ ਆਇਆ ਹੈ, ਜਦੋਂ ਅੱਤਵਾਦੀਆਂ ਰਿਆਜ ਨਾਇਕੂ ਨੇ ਜੰਮੂ ਕਸ਼ਮੀਰ ਪੁਲਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਪਰਿਵਾਰਾਂ ਅਤੇ ਘਰਾਂ ‘ਤੇ ਹਮਲਾ ਨਾ ਕਰਨ ਅਤੇ ਜੇਕਰ ਅਜਿਹਾ ਕੀਤਾ ਤਾਂ ਨਤੀਜੇ ਭੁਗਤਨੇ ਪੈਣਗੇ।