ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੈੱਨ. ਆਈ. ਏ.) ਨੇ ਅੱਜ ਹਿਜ਼ਬੁਲ ਮੁਜਾਹਿਦੀਨ ਮੁਖੀ ਸੈਯਦ ਸਲਾਹਾਊਦੀਨ ਦੇ ਬੇਟੇ ਸੈਯਦ ਸ਼ਾਹਿਦ ਯੁਸੂਫ ਦੇ ਮੱਧ ਕਸ਼ਮੀਰ ਦੇ ਬੜਗਾਮ ਸਥਿਤ ਘਰ ‘ਚ ਛਾਪਾ ਮਾਰ ਕੇ ਫੋਨ, ਲੈਪਟਾਪ ਅਤੇ ਜਾਣਕਾਰੀ ਅਤੇ ਹੋਰ ਦਸਤਾਵੇਜ ਜ਼ਬਤ ਕੀਤੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐੈੱਨ. ਆਈ. ਏ. ਨੇ ਸ਼ਹਿਦ ਨੂੰ ਕਸ਼ਮੀਰ ਘਾਟੀ ‘ਚ ਵਿਨਾਸ਼ਕਾਰ ਗਤੀਵਿਧੀਆਂ ਚਲਾਉਣ ਲਈ ਕਥਿਤ ਰੂਪ ‘ਚ ਵਿਦੇਸ਼ਾਂ ਤੋਂ ਪੈਸਾ ਲੈਣ-ਦੇਣ ਦੇ ਦੋਸ਼ ‘ਚ 24 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਉਹ ਫਿਲਹਾਲ ਸੱਤ ਦਿਨ ਲਈ ਐੈੱਨ. ਆਈ. ਏ. ਦੀ ਹਿਰਾਸਤ ‘ਚ ਹੈ। ਰਾਸ਼ਟਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੜਗਾਮ ਜ਼ਿਲੇ ਦੇ ਸੋਈਬੁਗ ਸਥਿਤ ਘਰ ਦੀ ਤਲਾਸ਼ੀ ਲਈ ਅਤੇ ਉੱਥੋਂ ਉਨ੍ਹਾਂ ਨੂੰ 5 ਮੋਬਾਇਲ ਫੋਨ, ਇਕ ਲੈਪਟਾਪ ਅਤੇ ਕੁਝ ਹੋਰ ਕਥਿਤ ਇਤਰਾਜਯੋਗ ਦਸਤਾਵੇਜ ਜ਼ਬਤ ਕੀਤੇ। ਐੈੱਨ. ਆਈ. ਏ. ਦੇ ਅਨੁਸਾਰ ਜੰਮੂ-ਕਸ਼ਮੀਰ ਸਰਕਾਰ ਦੇ ਖੇਤੀਬਾੜੀ ਵਿਭਾਗ ‘ਚ ਕਾਰਜਕਰਤਾ 42 ਸਾਲਾਂ ਸ਼ਾਹਿਦ ਨੇ ਅੱਤਵਾਦੀਆਂ ਸੰਗਠਨਾਂ ਲਈ ਪੈਸਾ ਇਕੱਠਾ ਕਰਨ ‘ਚ ਸ਼ਾਮਲ ਹਿਜ਼ਬੁਲ ਮੁਜਾਹਿਦੀਨ ਦੇ ਵਿਦੇਸ਼ੀ ਮੈਂਬਰਜ਼ ਦੇ ਨਾਮ ਦੱਸਦੇ ਹਨ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਪੁੱਛਗਿਛ ਦੌਰਾਨ ਸ਼ਾਹਿਦ ਨੇ ‘ਸਵੀਕਾਰ ਕੀਤਾ ਹੈ ਕਿ ਉਸ ਨੇ ਆਪਣੇ ਪਿਤਾ ਯੁਸੂਫ ਸ਼ਾਹ ਉਰਫ ਸੈਯਦ ਸਲਾਹਾਊਦੀਨ ਦੇ ਕਹਿਣ ‘ਤੇ ਘਾਟੀ ‘ਚ ਅੱਤਵਾਦੀ ਗਤੀਵਿਧੀਆਂ ਦੇ ਵਿੱਤ ਪੋਸ਼ਣ ਲਈ ਹਿਜ਼ਬੁਲ ਮੁਜਾਹਿਦੀਨ ਦੇ ਮੈਂਬਰਾਂ ਤੋਂ ਪੈਸਾ ਲਿਆ।”
ਇਸ ਮਾਮਲੇ ਦਾ ਦੂਜਾ ਦੋਸ਼ੀ ਫਰਾਰ
ਐੈੱਨ. ਆਈ. ਏ. ਦਾ ਕਹਿਣਾ ਹੈ ਕਿ ਸ਼ਾਹਿਦ ਨੇ ‘ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਵਿਦੇਸ਼ਾਂ ਦੇ ਆਪਣੇ ਸਹਿਯੋਗੀਆਂ ਦਾ ਨਾਮ ਵੀ ਦੱਸੇ ਹਨ, ਜੋ ਧਨ ਇਕੱਠਾ ਕਰਕੇ ਹੋਰ ਦੇਸ਼ਾਂ ਤੋਂ ਭਾਰਤ ‘ਚ ਧਨ ਭੇਜਣ ‘ਚ ਸ਼ਾਮਲ ਹਨ।” ਏਜੰਸੀ ਦਾ ਦੋਸ਼ ਹੈ ਕਿ ਸ਼ਾਹਿਦ ਨੂੰ ਇਹ ਧਨ ਅਮਰੀਕਾ ਦੇ ਪੈਸਾ ਟਰਾਂਸਫਰ ਕੰਪਨੀ ਰਾਹੀਂ ਏਜਾਜ ਅਹਿਮਦ ਭੱਟ ਨਾਲ ਮਿਲਦਾ ਸੀ। ਭੱਟ ਇਸ ਮਾਮਲੇ ਦਾ ਦੂਜਾ ਦੋਸ਼ੀ ਹਨ ਅਤੇ ਫਿਲਹਾਲ ਫਰਾਰ ਹੋ ਕੇ ਸਾਊਦੀ ਅਰਬ ‘ਚ ਹਨ। ਐੈੱਨ. ਆਈ. ਏ. ਦਾ ਕਹਿਣਾ ਹੈ ਕਿ ਸ਼ਾਹਿਦ ‘ਭੱਟ ਦੇ ਵੱਖ-ਵੱਖ ਸੰਪਰਕਾਂ ‘ਚੋਂ ਇਕ ਹੈ ਅਤੇ ਪੈਸਾ ਟਰਾਂਸਫਰ ਦਾ ਕੋਡ ਲੈਣ ਲਈ ਟੈਲੀਫੋਨ ਰਾਹੀਂ ਸੰਪਰਕ ‘ਚ ਰਹਿੰਦਾ ਸੀ।