ਨਵੀਂ ਦਿੱਲੀ : ਨੋਟਬੰਦੀ ਦੇ ਇੱਕ ਸਾਲ ਬਾਅਦ ਵੀ ਭਾਰਤੀ ਰਿਜ਼ਰਵ ਬੈਂਕ ( ਆਰਬੀਆਈ) ਵਾਪਸ ਆਏ ਨੋਟਾਂ ਦੀ ਗਿਣਤੀ ਅਤੇ ਜਾਂਚ ਪੂਰੀ ਨਹੀਂ ਕਰ ਪਾਇਆ ਹੈ। ਇੱਕ ਆਰਟੀਆਈ ਦੇ ਜਵਾਬ ਵਿੱਚ ਇਹ ਗੱਲ ਸਾਹਮਣੇ ਆਈ। ਪਿਛਲੇ ਸਾਲ ਅੱਠ ਨਵੰਬਰ ਨੂੰ ਸਰਕਾਰ ਨੇ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੀ ਘੋਸ਼ਣਾ ਕੀਤੀ ਸੀ। ਉਸਦੇ ਬਾਅਦ ਲੋਕਾਂ ਨੂੰ ਪੁਰਾਣੇ ਨੋਟ ਬੈਂਕਾਂ ਵਿੱਚ ਜਮਾਂ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਇਸ ਆਰਟੀਆਈ ਦੇ ਜਵਾਬ ਵਿੱਚ ਰਿਜ਼ਰਵ ਬੈਂਕ ਨੇ ਕਿਹਾ, ‘30 ਸਤੰਬਰ ਤੱਕ 500 ਰੁਪਏ ਦੇ 1134 ਕਰੋੜ ਨੋਟਾਂ ਦੀ ਜਾਂਚ ਪੂਰੀ ਹੋ ਚੁੱਕੀ ਸੀ। ਜਦੋਂ ਕਿ 1000 ਰੁਪਏ ਦੇ 524.90 ਕਰੋੜ ਨੋਟ ਜਾਂਚੇ ਜਾ ਚੁੱਕੇ ਸਨ। ਇਨ੍ਹਾਂ ਨੋਟਾਂ ਦਾ ਮੁੱਲ ਕ੍ਰਮਵਾਰ : 5.67 ਲੱਖ ਕਰੋੜ ਰੁਪਏ ਅਤੇ 5.24 ਲੱਖ ਕਰੋੜ ਰੁਪਏ ਹੈ। ’