ਨਵੀਂ ਦਿੱਲੀ— ਕੇਰਲ ‘ਚ ਕੋਲੱਮ ਨੇੜੇ ਚਵਾਰਾ ‘ਚ ਸੋਮਵਾਰ ਸਵੇਰੇ ਇਕ ਲੋਹੇ ਦਾ ਪੁੱਲ ਡਿੱਗ ਜਾਣ ਨਾਲ ਇਕ ਦੀ ਮੌਤ ਹੋ ਗਈ ਜਦਕਿ 57 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਘਟਨਾ ਕੋਲੱਮ ਦੇ ਚਵਾਰਾ ਨੇੜੇ ਹੋਈ।
ਜਾਣਕਾਰੀ ਮੁਤਾਬਕ ਹਾਦਸਾ ਦੁਪਹਿਰ ਕਰੀਬ 12 ਵਜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਪੁੱਲ ‘ਤੇ ਕਰੀਬ 70 ਲੋਕ ਸੀ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਜਾ ਰਿਹਾ ਹੈ। ਬਚਾਅ ਅਭਿਆਨ ਹੁਣ ਵੀ ਜਾਰੀ ਹੈ। ਇਹ ਪੁੱਲ ਬਹੁਤ ਪੁਰਾਣਾ ਸੀ ਅਤੇ ਖਰਾਬ ਹਾਲਤ ‘ਚ ਪੁੱਜ ਚੁੱਕਿਆ ਸੀ। ਇਸ ‘ਤੇ ਵਾਹਨ ਤਾਂ ਨਹੀਂ ਚੱਲਦੇ ਸਨ ਪਰ ਪੈਦਲ ਮਾਰਗ ਦੇ ਰੂਪ ‘ਚ ਬਹੁਤ ਸੰਖਿਆ ‘ਚ ਲੋਕ ਇਸ ਦੀ ਵਰਤੋਂ ਕਰ ਰਹੇ ਸਨ।