ਸ਼ਿਮਲਾ— ਹਿਮਾਚਲ ‘ਚ 9 ਨਵੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਚੱਲਦੇ ਪਾਰਟੀ ਦੇ ਦਿੱਗਜ਼ ਨੇਤਾ ਅਮਿਤ ਸ਼ਾਹ ਨੇ ਹਿਮਾਚਲ ‘ਚ ਪਾਰਟੀ ਵੱਲੋਂ ਸਾਬਕਾ ਸੀ.ਐਮ ਪ੍ਰੇਮ ਕੁਮਾਰ ਧੂਮਲ ਨੂੰ ਬਤੌਰ ਸੀ.ਐਮ ਉਮੀਦਵਾਰ ਘੋਸ਼ਿਤ ਕੀਤਾ ਹੈ। ਇਸ ਬਾਰੇ ‘ਚ ਘੋਸ਼ਣਾ ਬੀ.ਜੇ.ਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਾਂਗੜਾ ‘ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੀਤੀ। ਉਨ੍ਹਾਂ ਨੇ ਕਿਹਾ ਕਿ ਧੂਮਲ ਤੋਂ ਵਧੀਆ ਹਿਮਾਚਲ ‘ਚ ਕੋਈ ਸੀ.ਐਮ ਦਾ ਉਮੀਦਵਾਰ ਨਹੀਂ ਹੋ ਸਕਦਾ ਹੈ।