ਰਾਏਪੁਰ— ਛਤੀਸਗੜ੍ਹ ਦੇ ਰਾਏਪੁਰ ਜ਼ਿਲੇ ਦੀ ਅਦਾਲਤ ਨੇ ਪੱਤਰਕਾਰ ਵਿਨੋਦ ਵਰਮਾ ਨੂੰ 14 ਦਿਨਾਂ ਦੀ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਵਰਮਾ ਦੇ ਬੁਲਾਰੇ ਫੈਜਲ ਰਿਜਵੀ ਨੇ ਅੱਜ ਦੱਸਿਆ ਕਿ ਪਹਿਲੀ ਸ਼ੇਣੀ ਨਿਆਇਕ ਦੰਡਾਧਿਕਾਰੀ ਭਾਵੇਸ਼ ਕੁਮਾਰ ਵੱਟੀ ਦੀ ਅਦਾਲਤ ‘ਚ ਅੱਜ ਪੱਤਰਕਾਰ ਵਿਨੋਦ ਵਰਮਾ ਨੂੰ 13 ਨਵੰਬਰ ਤੱਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਰਿਜਵੀ ਨੇ ਦੱਸਿਆ ਕਿ ਅੱਜ ਪੁਲਸ ਰਿਮਾਂਡ ਦੀ ਤਾਰੀਕ ਖਤਮ ਹੋਣ ‘ਤੇ ਪੁਲਸ ਨੇ ਵਰਮਾ ਨੂੰ ਵੱਟੀ ਦੀ ਅਦਾਲਤ ‘ਚ ਪੇਸ਼ ਕੀਤਾ। ਜਿੱਥੇ ਪੁਲਸ ਨੇ ਵਰਮਾ ਲਈ 14 ਦਿਨਾਂ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ।
ਬਚਾਅ ਪੱਖ ਨੇ ਅਦਾਲਤ ਦੇ ਸਾਹਮਣੇ ਕਿਹਾ ਕ ਇਸ ਮਾਮਲੇ ‘ਚ ਵਸੂਲੀ ਲਈ ਧਮਕੀ ਦਾ ਅਪਰਾਧ ਵੀ ਰਜਿਸਟਰਡ ਹੋਇਆ ਹੈ। ਇਸ ਮਾਮਲੇ ‘ਚ ਪਟੀਸ਼ਨਰ ਨੂੰ, ਜਿਸ ਨੇ ਫੋਨ ਕੀਤਾ ਸੀ ਉਸ ਦਾ ਨਾਮ ਨਹੀਂ ਹੈ। ਕਿਸੇ ਨੰਬਰ ਤੋਂ ਪਟੀਸ਼ਨਰ ਨੂੰ ਫੋਨ ਗਿਆ ਸੀ, ਇਸ ਦੀ ਜਾਣਕਾਰੀ ਨਹੀਂ ਹੈ। ਉਸ ਤੋਂ ਕਿੱਥੇ ਪੈਸੇ ਮੰਗੇ ਗਏ ਅਤੇ ਉਸ ਨੂੰ ਕਿੱਥੇ ਬੁਲਾਇਆ ਗਿਆ ਸੀ,ਇਸ ਦੀ ਵੀ ਜਾਣਕਾਰੀ ਨਹੀਂ ਹੈ। ਇਸ ਲਈ ਹੁਣ ਤੱਕ ਇਹ ਸਬੂਤ ਨਹੀਂ ਹੈ ਕਿ ਵਰਮਾ ਨੇ ਪਟੀਸ਼ਨਰ ਨੂੰ ਧਮਕੀ ਦਿੱਤੀ ਸੀ। ਇਸ ਲਈ ਰਿਮਾਂਡ ਨਾ ਦਿੰਦੇ ਹੋਏ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ।
ਛਤੀਸਗੜ੍ਹ ਦੇ ਰਾਏਪੁਰ ਜ਼ਿਲੇ ਦੀ ਪੁਲਸ ਨੇ ਪੱਤਰਕਾਰ ਵਿਨੋਦ ਵਰਮਾ ਨੂੰ ਇਸ ਮਹੀਨੇ ਦੀ 27 ਤਾਰੀਕ ਨੂੰ ਉਤਰ ਪ੍ਰਦੇਸ਼ ਦੇ ਗਾਜੀਆਬਾਦ ਤੋਂ ਗ੍ਰਿਫਤਾਰ ਕੀਤਾ ਸੀ। ਪੁਲਸ ਮੁਤਾਬਕ ਵਰਮਾ ਤੋਂ 500 ਦੀ ਸੰਖਿਆ ‘ਚ ਅਸ਼ਲੀਲ ਸੀ.ਡੀ, ਪੈਨ ਡਰਾਈਵ, ਲੈਪਟਾਪ, ਡਾਇਰੀ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਰਮਾ ਨੂੰ ਰਾਏਪੁਰ ਦੇ ਪੰਡਰੀ ਥਾਣੇ ‘ਚ ਦਰਜ ਸ਼ਿਕਾਇਤ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਬਜਾਜ ਨੇ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ ਕਿ ਇਕ ਵਿਅਕਤੀ ਨੇ ਉਸ ਨੂੰ ਧਮਕੀ ਦਿੱਤੀ ਹੈ ਉਸ ਦੇ ਗੁਰੂ ਦੀ ਅਸ਼ਲੀਲ ਸੀ.ਡੀ ਉਸ ਦੇ ਕੋਲ ਹੈ ਅਤੇ ਉਸ ਦਾ ਕਹਿਣਾ ਨਾ ਮੰਨਣ ‘ਤੇ ਉਹ ਇਸ ਨੂੰ ਜਨਤਕ ਕਰ ਦਵੇਗਾ।
ਵਰਮਾ ਦੀ ਗ੍ਰਿਫਤਾਰੀ ਦੇ ਬਾਅਦ ਰਾਜ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਾਜੇਸ਼ ਮੂਣਤ ਦੀ ਕਥਿਤ ਅਸ਼ਲੀਲ ਸੀ.ਡੀ ਜਨਤਕ ਹੋ ਗਈ। ਮੂਣਤ ਨੇ ਇਸ ਮਾਮਲੇ ‘ਚ ਇੱਥੋਂ ਦੇ ਸਿਵਲ ਲਾਇਨ ਥਾਣੇ ‘ਚ ਵੀ ਵਰਮਾ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਭੂਪੇਸ਼ ਬਘੇਲ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਮੂਣਤ ਨੇ ਇਸ ਵੀਡੀਓ ਨੂੰ ਨਕਲੀ ਦੱਸਿਆ ਹੈ। ਰਾਜ ਸਰਕਾਰ ਨੇ ਮੰਤਰੀ ਦੀ ਅਸ਼ਲੀਲ ਵੀਡੀਓ ਮਾਮਲੇ ਦੀ ਜਾਂਚ ਸੀ.ਬੀ.ਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ।