ਅੰਮ੍ਰਿਤਸਰ /ਚੰਡੀਗੜ੍ਹ — ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ‘ਚ ਦਰਜ ਝੂਠੇ ਕੇਸਾਂ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਗਠਿਤ ਕਮੇਟੀ ਦੇ ਕੋਲ ਨਾ ਸਿਰਫ ਕਾਂਗਰਸੀਆਂ ਨੇ ਸਗੋਂ ਅਕਾਲੀਆਂ ਨੇ ਵੀ ਇਨਸਾਫ ਦੀ ਗੁਹਾਰ ਲਗਾਈ ਹੈ। ਕਮੇਟੀ ਦੇ ਮੁੱਖ ਜਸਟਿਸ ਮਹਿਤਾਬ ਸਿੰਘ ਗਿੱਲ ਕੋਲ ਅਜਿਹੀਆਂ ਕਈ ਸ਼ਿਕਾਇਤਾਂ ਆਈਆਂ ਹਨ, ਜਿਸ ‘ਚ ਸਿਆਸੀ ਬਦਲਾਖੋਰੀ ਲਈ ਅਕਾਲੀਆਂ ਨੇ ਆਪਣੇ ਆਗੂਆਂ ‘ਤੇ ਝੂਠੇ ਪਰਚੇ ਦਰਜ ਕਰਵਾਏ।
ਉਨ੍ਹਾਂ ਨੇ ਦੱਸਿਆ ਕਿ 4,200 ‘ਚੋਂ 10 ਫੀਸਦੀ ਸ਼ਿਕਾਇਤ ਅਕਾਲੀਆਂ ਨੇ ਅਕਾਲੀਆਂ ਦੇ ਖਿਲਾਫ ਕੀਤੀ ਹੈ।
ਅਜਨਾਲਾ ਤੋਂ ਸਾਬਕਾ ਸੰਸਦ ਅਮਰਪਾਲ ਸਿੰਘ ਬੋਨੀ ਨੇ ਕਮਿਸ਼ਨ ਨੂੰ 13 ਜੂਨ 2017 ਨੂੰ ਦਿੱਤੇ ਪੱਤਰ ਚ ਕਿਹਾ ਕਿ ਉਨ੍ਹਾਂ ਦੇ ਦੋਸਤ ਮਨਿੰਦਰ ਸਿੰਘ ਉਰਫ ਬਿੱਟੂ ਔਲਖ ਨੂੰ ਜਗਦੀਸ਼ ਭੋਲਾ ਡਰੱਗ ਕੇਸ ‘ਚ ਸਾਬਕਾ ਵਿੱਤ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜਾਣਬੂਝ ਕੇ ਗਲਤ ਤਰੀਕੇ ਨਾਲ ਫਸਾਇਆ ਸੀ, ਜਿਸ ਨਾਲ ਉਨ੍ਹਾਂ ਦੇ ਪਿਤਾ ਰਤਨ ਸਿੰਘ ਅਜਨਾਲਾ 2014 ਦੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦੇਣ। ਪੱਤਰ ‘ਚ ਲਿਖਿਆ ਹੈ ਕਿ ਔਲਖ ਨੂੰ ਅੰਮ੍ਰਿਤਸਰ ਪੁਲਸ ਨੇ 14 ਨਵੰਬਰ 2013 ਨੂੰ ਅੰਮ੍ਰਿਤਸਰ ਤੋਂ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਸੀ।
ਗ੍ਰਿਫਤਾਰੀ ਤੋਂ ਬਾਅਦ ਬੋਨੀ ਨੇ ਉਸ ਸਮੇਂ ਦੇ ਅੰਮ੍ਰਿਤਸਰ ਕਮਿਸ਼ਨਰ ਪੁਲਸ ਨੂੰ ਫੋਨ ਕੀਤਾ ਤਾਂ ਦੱਸਿਆ ਕਿ ਔਲਖ ਨੂੰ ਪਟਿਆਲਾ ਲਿਆਉਣ ਲਈ ਚੰਡੀਗੜ੍ਹ ਤੋਂ ਨਿਰਦੇਸ਼ ਮਿਲੇ ਹਨ। ਇਸ ‘ਤੇ ਉਨ੍ਹਾਂ ਨੇ ਪਟਿਆਲਾ ਦੇ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਔਲਖ ਨੂੰ ਜਗਜੀਤ ਸਿੰਗ ਚਹਲ ਦੇ ਨਾਲ ਸੰਬੰਧਾਂ ਬਾਰੇ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਲਈ ਚੌਕਾਉਣ ਵਾਲੀ ਗੱਲ ਉਦੋਂ ਹੋਈ,ਜਦ ਉਨ੍ਹਾਂ ਨੇ ਟੀ. ਵੀ. ਚੈਨਲਾਂ ‘ਤੇ ਸੁਣਿਆ ਕਿ ਔਲਖ ਨੂੰ ਰਾਜਪੁਰਾ ਤੋਂ 2 ਕਿਲੋ ਡਰੱਗ ਦੇ ਨਾਲ ਗ੍ਰਿ੍ਰਫਤਾਰ ਕੀਤਾ ਗਿਆ।