ਨਵੀਂ ਦਿੱਲੀ – ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਗੁਜਰਾਤ ਵਿਚ ਪਾਰਟੀ ਲਈ ਚੋਣ ਪ੍ਰਚਾਰ ਕੀਤਾ| ਇਸ ਮੌਕੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਉਤੇ ਤਾਬੜਤੋੜ ਹਮਲੇ ਵੀ ਕੀਤੇ| ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਜਿਥੇ ਦੇਸ਼ ਦੇ 14 ਕਰੋੜ ਲੋਕਾਂ ਦੀ ਗਰੀਬੀ ਨੂੰ ਦੂਰ ਕੀਤਾ, ਉਥੇ ਮੋਦੀ ਸਰਕਾਰ ਨੇ ਵੱਧ ਕਿਰਾਏ ਵਾਲੀ ਬੁਲੇਟ ਟ੍ਰੇਨ ਯੋਜਨਾ ਲਾਂਚ ਕੀਤੀ|
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਕਾਰਨ ਜੀ.ਡੀ.ਪੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਨੋਟਬੰਦੀ ਦੇਸ਼ ਦੇ ਲੋਕਾਂ ਦੇ ਸਿਰ ਥੋਪਿਆ ਗਿਆ ਸੀ|