ਚੰਡੀਗੜ, ਆਸਟਰੇਲੀਆ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਸਮੁਦਾਇਕ ਤੇ ਸਮਾਜਿਕ ਇਕਸੁਰਤਾ, ਸਮਾਜਿਕ ਹਾਊਸਿੰਗ, ਮਹਿਲਾ ਰੁਤਬਾ, ਏਜਿੰਗ, ਬਹੁਸੱਭਿਆਚਾਰਕ ਤੇ ਯੁਵਾ ਮਾਮਲੇ ਤੇ ਵਲੰਟੀਅਰ ਮੰਤਰੀ ਜ਼ੋਅ ਬੈਟਿਸਨ ਨੇ ਅੱਜ ਇਥੇ ਪੰਜਾਬ ਮਿਉਂਸਪਲਭਵਨ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਮੰਤਰੀਆਂ ਨੇ ਦੱਖਣੀ ਆਸਟਰੇਲੀਆ ਤੇ ਪੰਜਾਬ ਵਿਚਾਲੇ ਸਿੱਖਿਆ,ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰਾਂ ਕੀਤੀਆਂ।
ਇਸ ਮੁਲਾਕਾਤ ਦੌਰਾਨ ਸ. ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆਈ ਮੰਤਰੀ ਨਾਲ ਸਮਾਰਟ ਸਿਟੀ ਪ੍ਰਾਜੈਕਟ ਬਾਰੇ ਚਰਚਾ ਕਰਦੇ ਹੋਏ ਅੰਮ੍ਰਿਤਸਰ ਅਤੇ ਦੱਖਣੀ ਆਸਟਰੇਲੀਆ ਦੇ ਕਿਸੇ ਵੀ ਇਕ ਸ਼ਹਿਰ ਦਰਮਿਆਨ ਸਮਾਜਿਕ, ਆਰਥਿਕ, ਬੁਨਿਆਦੀਢਾਂਚਾਗਤ, ਖੇਡਾਂ ਅਤੇ ਸੱਭਿਆਚਾਰਕ ਅਦਾਨ ਪ੍ਰਦਾਨ ਦੇ ਖੇਤਰਾਂ ਵਿੱਚ ਲਗਾਤਾਰ ਸਹਿਯੋਗ ਉਤੇ ਜ਼ੋਰ ਦਿੱਤਾ। ਉਨ•ਾਂ ਇਹ ਵੀ ਕਿਹਾ ਕਿ ਉਨ•ਾਂ ਨੂੰ ਆਸਟਰੇਲੀਆਈ ਧਿਰ ਪਾਸੋਂ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਮਿਲਣ ਦੀ ਆਸ ਹੈ। ਹੋਰਨਾਂਮੁੱਦਿਆਂ ਨੂੰ ਛੂੰਹਦੇ ਹੋਏ ਸ. ਸਿੱਧੂ ਨੇ ਦੋਵਾਂ ਸੂਬਿਆਂ ਦਰਮਿਆਨ ਖੇਤੀਬਾੜੀ ਦੇ ਬੇਹੱਦ