ਨਵੀਂ ਦਿੱਲੀ – ਕਾਂਗਰਸ ਦੇ ਨੇਤਾ ਪ੍ਰਿਯਰੰਜਨ ਦਾਸ ਮੁੰਸ਼ੀ ਦਾ ਅੱਜ ਦੇਹਾਂਤ ਹੋ ਗਿਆ| ਉਹ ਕਾਫੀ ਸਮੇਂ ਤੋਂ ਕੋਮਾ ਵਿਚ ਸਨ| 72 ਸਾਲਾ ਪ੍ਰਿਯਰੰਜਨ ਦਾਸ ਮੁੰਸ਼ੀ ਦੇ ਦੇਹਾਂਤ ਉਤੇ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|