ਗੁਜਰਾਤ ਵਿਧਾਨ ਸਭਾ ਚੋਣਾਂ ਲਈ 77 ਉਮੀਦਵਾਰਾਂ ਕਾਂਗਰਸ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਟੀਦਾਰਾਂ ਨੇ ਦੇਰ ਸ਼ਾਮ ਜੰਮ ਕੇ ਹੰਗਾਮਾ ਕੀਤਾ। ਕਾਂਗਰਸ ਅਤੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦਰਮਿਆਨ ਬੈਠਕ ‘ਚ ਜਿੱਥੇ ਇਹ ਸਪੱਸ਼ਟ ਹੋ ਗਿਆ ਸੀ ਕਿ ਦੋਹਾਂ ਦਰਮਿਆਨ ਰਾਖਵਾਂਕਰਨ ਨੂੰ ਲੈ ਕੇ ਆਪਸੀ ਸਹਿਮਤੀ ਬਣ ਚੁਕੀ ਹੈ, ਉੱਥੇ ਹੀ ਦੇਰ ਸ਼ਾਮ ਕਾਂਗਰਸ ਅਤੇ ਪਾਟੀਦਾਰ ਦੇ ਵਰਕਰ ਆਪਸ ‘ਚ ਭਿੜ ਗਏ। ਸੂਰਤ ‘ਚ ਪੀ.ਏ.ਏ.ਐੱਸ. ਗਰੁੱਪ ਅਤੇ ਕਾਂਗਰਸ ਵਰਕਰਾਂ ਦਰਮਿਆਨ ਲਿਸਟ ਜਾਰੀ ਹੋਣ ਤੋਂ ਬਾਅਦ ਜੰਮ ਕੇ ਹੱਥੋਪਾਈ ਹੋਈ।