ਲੁਧਿਆਣਾ : ਲੱਕਸ਼ਮੀ ਨਗਰ ‘ਚ 2 ਬਾਇਕ ਸਵਾਰਾਂ ਨੌਜਵਾਨਾਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਾਣਕਾਰੀ ਮੁਤਾਬਕ ਗੋਲੀ ਲੱਗਣ ਵਾਲੇ ਵਿਅਕਤੀ ਦੀ ਪਛਾਣ ਵਿਸ਼ਾਲ (ਸਫਾਈ ਕਰਮਚਾਰੀ) ਦੇ ਰੂਪ ਵਿਚ ਹੋਈ ਹੈ ।ਜਿਸ ਨੂੰ ਇਲਾਜ਼ ਲਈ ਡੀ. ਐੱਮ. ਸੀ. ‘ਚ ਦਾਖਿਲ ਕਰਵਾਇਆ ਗਿਆ ਹੈ।
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਦੀ ਪਛਾਣ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ‘ਚ ਸਾਹਮਣੇ ਆਈ ਹੈ।