ਚੰਡੀਗੜ੍ਹ : ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਹੇ ਐੱਚ. ਐੱਸ. ਫੂਲਕਾ ਨੇ ਖੁਦ ਨੂੰ ਸੂਬੇ ਦੀ ਰਾਜਨੀਤੀ ਤੋਂ ਵੱਖ ਕਰ ਲਿਆ ਹੈ। ਟਵਿਟ ਤੇ ਜਾਣਕਾਰੀ ਦਿੰਦੇ ਉਹਨਾਂ ਨੇ ਲਿਖਿਆ ਹੈ ਕਿ ਉਹ ਸਿਰਫ ਆਪਣੇ ਖੇਤਰ ਦਾਖਾ ਨਾਲ ਜੁੜੇ ਰਹਿਣਗੇ ਪਰ ਪੰਜਾਬ ‘ਚ ਰਾਜਨੀਤੀ ਨਹੀਂ ਕਰਨਗੇ।