ਨਵੀਂ ਦਿੱਲੀ— ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਹਰਿਆਣਾ ਦੀ ਬੇਟੀ ਨੇ ਵੀਰਵਾਰ ਨੂੰ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਨੂੰ ਲੈ ਕੇ ਕਾਫੀ ਖੁਸ਼ ਦਿੱਸੀ। ਮਾਨੁਸ਼ੀ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਹੈ।
ਮਾਨੁਸ਼ੀ ਪੀ.ਐੱਮ. ਨਾਲ ਮੁਲਾਕਾਤ ਨੂੰ ਲੈ ਕੇ ਉਤਸ਼ਾਹਤ ਸੀ ਅਤੇ ਉਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਕ ਟਵੀਟ ‘ਚ ਲਿਖਿਆ ਕਿ ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਬਹੁਤ ਹੀ ਉਤਸ਼ਾਹਤ ਹਾਂ। ਇਹ ਮੇਰੇ ਲਈ ਪ੍ਰੇਰਨਾਦਾਇਕ ਹੈ ਕਿ ਜਿਸ ਹਸਤੀ ਨੂੰ ਮੈਂ ਸਿਰਫ ਦੇਖਿਆ ਹੈ ਅੱਜ ਉਸ ਨਾਲ ਮੇਰੀ ਮੁਲਾਕਾਤ ਹੋਵੇਗੀ।
ਜ਼ਿਕਰਯੋਗ ਹੈ ਕਿ ਮਾਨੁਸ਼ੀ ਨੇ 17 ਸਾਲ ਬਾਅਦ ਭਾਰਤ ਲਈ ਮਿਸ ਵਰਲਡ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਚੌਪੜਾ ਸਾਲ 2000 ‘ਚ ਇਹ ਖਿਤਾਬ ਲੈ ਕੇ ਆਈ ਸੀ. ਉਸ ਤੋਂ ਪਹਿਲਾਂ ਯੁਕਤਾ ਮੁਖੀ, ਐਸ਼ਵਰਿਆ ਰਾਏ ਇਹ ਖਿਤਾਬ ਜਿੱਤ ਚੁਕੀਆਂ ਹਨ। ਭਾਰਤ ਲਈ ਮਿਸ ਵਰਲਡ ਦਾ ਸਭ ਤੋਂ ਪਹਿਲਾਂ ਖਿਤਾਬ ਰੀਤਾ ਫਾਰੀਆ ਨੇ 1966 ‘ਚ ਭਾਰਤ ਲਈ ਜਿੱਤਿਆ ਸੀ।