ਚੰਡੀਗੜ੍ਹ : ਪੰਜਾਬ ਵਿਚ ਅੱਜ ਬਾਅਦ ਦੁਪਹਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਚੰਡੀਗੜ੍ਹ, ਪਟਿਆਲਾ ਤੋਂ ਇਲਾਵਾ ਹੋਰਨਾਂ ਇਲਾਕਿਆਂ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਪਟਿਆਲਾ ਵਿਖੇ ਸ਼ਾਮ 5:17 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਕਾਰਨ ਸਹਿਮੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ|

ਫਿਲਹਾਲ ਇਸ ਭੂਚਾਲ ਦੀ ਰਿਕਟਰ ਪੈਮਾਨੇ ਉਤੇ ਤੀਬਰਤਾ ਬਾਰੇ ਨਹੀਂ ਪਤਾ ਚੱਲ ਸਕਿਆ| ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਦੇ ਨੇੜਲੇ ਸੂਬਿਆਂ ਵਿਚ ਵੀ ਇਸ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ ਹਨ|