ਚੰਡੀਗੜ੍ਹ : ਅਮਰੀਕਾ ਵਿਚ 8 ਸਾਲ ਪਹਿਲਾਂ ਗਏ ਨਾਭਾ ਦੇ ਇਕ ਨੌਜਵਾਨ ਦੀ ਉਥੇ ਕੁਝ ਅਗਿਆਤ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਪ੍ਰਾਪਤ ਜਾਣਕਾਰੀ ਅਨੁਸਾਰ ਨਾਭਾ ਦੇ ਦਿੱਤੂਪੁਰ ਪਿੰਡ ਦੇ ਹਰਦੀਪ ਸਿੰਘ ਟਿਵਾਣਾ ਜੋ ਕਿ ਕੈਲੀਫੋਰਨੀਆ ਵਿਖੇ ਟਰੱਕ ਡਰਾਈਵਰ ਸੀ, ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ|
ਇਸ ਦੌਰਾਨ ਹਰਦੀਪ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ| ਜਦੋਂ ਉਸ ਦੀ ਮੌਤ ਦੀ ਖਬਰ ਘਰ ਹਰਦੀਪ ਦੀ ਮਾਂ ਨੂੰ ਪਤਾ ਲੱਗੀ ਤਾਂ ਮਾਂ ਸਦਮਾ ਨਾ ਸਹਾਰਦੀ ਹੋਈ ਵੀ ਅਕਾਲ ਚਲਾਣਾ ਕਰ ਗਈ| ਦੱਸਣਯੋਗ ਹੈ ਕਿ ਹਰਦੀਪ ਦੇ ਇੱਕ ਭਰਾ ਦੀ ਦੋ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਉਸ ਦੇ ਘਰ ਵਿਚ ਇਕੱਲਾ ਬਾਪ ਹੀ ਰਹਿ ਗਿਆ ਹੈ|