ਨਵੀਂ ਦਿੱਲੀ : ਕੇਰਲਾ ਵਿਚ ਕੱਲ੍ਹ ਆਏ ਚੱਕਰਵਾਤੀ ਤੂਫਾਨ ‘ਓਖੀ’ ਨੇ ਸੂਬੇ ਵਿਚ ਕਾਫੀ ਤਬਾਹੀ ਮਚਾਈ ਹੈ| ਇਸ ਚੱਕਰਵਾਤੀ ਤੂਫਾਨ ਕਾਰਨ ਹੁਣ ਤੱਕ ਲਗਪਗ 8 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 40 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ|
ਇਸ ਦੌਰਾਨ ਕਈ ਦਰਖਤ ਟੁੱਟ ਕੇ ਸੜਕਾਂ ਉਤੇ ਡਿੱਗ ਪਏ ਹਨ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ|