ਲਖਨਊ— ਦੇਸ਼ ਨੂੰ ਪਹਿਲੀ ਮਹਿਲਾ ਰਾਜਪਾਲ ਅਤੇ ਪਹਿਲੀ ਮਹਿਲਾ ਮੁੱਖਮੰਤਰੀ ਦੇਣ ਦਾ ਮਾਣ ਉਤਰ ਪ੍ਰਦੇਸ਼ ਨੂੰ ਹਾਸਲ ਹੋਇਆ ਹੈ। ਇਸੀ ਕ੍ਰਮ ‘ਚ ਹੁਣ ਯੂ.ਪੀ ਦੀ ਰਾਜਧਾਨੀ ਲਖਨਊ ਨੂੰ ਪਹਿਲੀ ਮਹਿਲਾ ਮੇਅਰ ਮਿਲੀ ਹੈ। ਨਗਰ ਲੋਕਲ ਬਾਡੀ ਚੋਣਾਂ ‘ਚ ਬੀ.ਜੇ.ਪੀ ਦੀ ਸੰਯੁਕਤਾ ਭਾਟੀਆ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਰਾਜਧਾਨੀ ‘ਚ ਨਗਰ ਲੋਕਲ ਬਾਡੀ ਚੋਣਾਂ ‘ਚ 100 ਸਾਲ ‘ਚ ਲਖਨਊ ਦੀ ਮੇਅਰ ਕੋਈ ਮਹਿਲਾ ਨਹੀਂ ਬਣੀ ਸੀ। ਇਸ ਵਾਰ ਲਖਨਊ ਮੇਅਰ ਦੀ ਸੀਟ ਮਹਿਲਾ ਲਈ ਰਿਜ਼ਰਵਡ ਸੀ। ਇਹ ਸੀਟ ਬੀ.ਜੇ.ਪੀ ਦੀ ਪਰੰਪਾਰਗਤ ਸੀਟਾਂ ‘ਚੋਂ ਇਕ ਮੰਨੀ ਜਾਂਦੀ ਹੈ ਪਰ ਸਪਾ ਅਤੇ ਬਸਪਾ ਵੱਲੋਂ ਸਿੰਬਲ ‘ਤੇ ਚੋਣਾਂ ਲੜਨ ਦੇ ਐਲਾਨ ਦੇ ਬਾਅਦ ਮੁਕਾਬਲਾ ਦਿਲਚਸਪ ਹੋ ਗਿਆ ਸੀ।
ਇੱਥੇ 1320 ਬੂਥਾਂ ‘ਤੇ ਕਰੀਬ 5 ਲੱਖ 80 ਹਜ਼ਾਰ ਵੋਟਾਂ ‘ਚੋਂ ਬੀ.ਜੇ.ਪੀ ਦੀ ਸੰਯੁਕਤਾ ਭਾਟੀਆ ਨੇ 2 ਲੱਖ 43 ਹਜ਼ਾਰ 169 ਵੋਟ ਹਾਸਲ ਕੀਤੇ। ਸਪਾ ਦੀ ਮੀਰਾਵਰਧਨ ਦੂਜੇ ਸਥਾਨ ‘ਤੇ ਰਹੀ। ਮੀਰਾ ਵਰਧਨ ਨੂੰ 1 ਲੱਖ 58 ਹਜ਼ਾਰ 974 ਵੋਟ ਮਿਲੇ। ਇਨ੍ਹਾਂ ਦੇ ਇਲਾਵਾ ਕਾਂਗਰਸ ਦੀ ਪ੍ਰੇਮਾ ਅਵਸਥੀ 70 ਹਜ਼ਾਰ 753 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੀ ਜਦਕਿ ਬਸਪਾ ਦੀ ਬੁਲਬੁਲ ਗੋਦਿਆਲ 53 ਹਜ਼ਾਰ 258 ਵੋਟਾਂ ਨਾਲ ਚੌਥੇ ਸਥਾਨ ‘ਤੇ ਰਹੀ।