ਪਟਨਾ— ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਮੇਰੇ ਅੰਕਲ ਹਨ, ਉਹ ਆਪਣੇ ਬੇਟੇ ਦੇ ਵਿਆਹ ਤੋਂ ਬਾਅਦ ਮੇਰੇ ਲਈ ਲੜਕੀ ਲੱਭ ਕੇ ਮੇਰਾ ਵਿਆਹ ਕਰਵਾ ਦੇਣਗੇ।
ਇਸ ਦੇ ਨਾਲ ਹੀ ਤੇਜ ਪ੍ਰਤਾਪ ਨੇ ਸੁਸ਼ੀਲ ਮੋਦੀ ਦੇ ਬੇਟੇ ਉਤਕਰਸ਼ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਵਿਆਹ ਦੀ ਜ਼ਿੰਮੇਵਾਰੀ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਦੀ ਹੁੰਦੀ ਹੈ। ਮੋਦੀ ਤਾਂ ਮੇਰੇ ਅੰਕਲ ਹਨ। ਤੇਜ ਪ੍ਰਤਾਪ ਦੇ ਬਿਆਨ ਤੋਂ ਪਹਿਲੇ ਲਾਲੂ ਨੇ ਵਿਆਹ ‘ਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਸੀ। ਤੇਜ ਪ੍ਰਤਾਪ ਯਾਦਵ ਨੇ ਸੁਸ਼ੀਲ ਮੋਦੀ ਨੂੰ ਉਨ੍ਹਾਂ ਦੇ ਬੇਟੇ ਦੇ ਵਿਆਹ ‘ਚ ਪੁੱਜ ਕੇ ਹੰਗਾਮਾ ਕਰਨ ਦੀ ਧਮਕੀ ਦਿੱਤੀ ਸੀ। ਤੇਜ ਪ੍ਰਤਾਪ ਨੇ ਕਿਹਾ ਕਿ ਸੀ ਉਹ ਵਿਆਹ ‘ਚ ਭੰਨ੍ਹਤੋੜ ਕਰਨਗੇ।