ਗੁਰੂਗ੍ਰਾਮ— ਰਿਆਨ ਇੰਟਰਨੈਸ਼ਨਲ ਸਕੂਲ ‘ਚ ਸੱਤ ਸਾਲਾ ਵਿਦਿਆਰਥੀ ਪ੍ਰਦੁਮਨ ਠਾਕੁਰ ਹੱਤਿਆਕਾਂਡ ‘ਚ ਸੀ.ਬੀ.ਆਈ ਜਾਂਚ ਜਿਸ ਤਰ੍ਹਾਂ ਅੱਗੇ ਵਧ ਰਹੀ ਹੈ, ਉਸ ਤਰ੍ਹਾਂ ਹੀ ਏਜੰਸੀ ਦੀ ਰਡਾਰ ‘ਤੇ ਸਕੂਲ ਦਾ ਸਟਾਫ ਵੀ ਆ ਰਿਹਾ ਹੈ। ਇਸ ਮਾਮਲੇ ‘ਚ ਜਾਂਚ ਏਜੰਸੀ ਦੀ ਰਡਾਰ ‘ਤੇ ਰਿਆਨ ‘ਚ ਪੜ੍ਹਨ ਵਾਲੇ ਇਕ ਵਿਦਿਆਰਥੀ ਅਤੇ ਇਕ ਟੀਚਰ ਵੱਲੋਂ ਜਾਂਚ ਘੁੰਮ ਗਈ ਹੈ। ਵਿਦਿਆਰਥੀ ਤੋਂ ਸੀ.ਬੀ.ਆਈ ਪੁੱਛਗਿਛ ਕਰ ਸਕਦੀ ਹੈ, ਉਥੇ ਹੀ ਟੀਚਰ ਦੇ ਖਿਲਾਫ ਸਬੂਤ ਜਟਾਉਣ ‘ਚ ਜਾਂਚ ਏਜੰਸੀ ਲੱਗ ਗਈ ਹੈ।
ਸੂਤਰਾਂ ਮੁਤਾਬਕ ਜਾਂਚ ਏਜੰਸੀ ਨੂੰ ਜਾਂਚ ਦੌਰਾਨ ਕੁਝ ਅਜਿਹੇ ਸਬੂਤ ਮਿਲੇ ਹਨ, ਜਿਸ ਦੇ ਬਾਅਦ ਸਕੂਲ ਦੀ ਟੀਚਰ ‘ਤੇ ਨਿਗਾਹਾਂ ਘੁੰਮ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਬਹੁਤ ਜਲਦੀ ਟੀਚਰ ਨੂੰ ਸੀ.ਬੀ.ਆਈ ਹਿਰਾਸਤ ‘ਚ ਲੈ ਸਕਦੀ ਹੈ। ਦੂਜੇ ਪਾਸੇ ਇਸ ਹੱਤਿਆਕਾਂਡ ਨੂੰ ਲੈ ਕੇ ਅਗਲੀ 6 ਦਸੰਬਰ ਦਾ ਦਿਨ ਬਹੁਤ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ। ਪ੍ਰਦਮੁਨ ਦੇ ਪਿਤਾ ਵਰੁਣ ਠਾਕੁਰ ਦਾ ਕਹਿਣਾ ਹੈ ਕਿ ਦੋਸ਼ੀ ਵਿਦਿਆਰਥੀ ਦਾ ਕੇਸ ਇਕ ਬਾਲਗ ਦੀ ਤਰ੍ਹਾਂ ਸਮਾਨ ਅਦਾਲਤ ‘ਚ ਚਲਾਉਣਾ ਚਾਹੀਦਾ ਹੈ। ਉਨ੍ਹਾਂ ਦੇ ਵਕੀਲ ਸੁਸ਼ੀਲ ਟੇਕਰੀਵਾਲ ਦਾ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਪ੍ਰਦੁਮਨ ਦਾ ਕਤਲ ਕੀਤਾ ਗਿਆ, ਉਹ ਇਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਸੁਧਾਰ ਘਰ ‘ਚ ਬੰਦ ਦੋਸ਼ੀ ਵਿਦਿਆਰਥੀ ‘ਤੇ ਇਹ ਫੈਸਲਾ ਲਿਆ ਜਾਵੇਗਾ ਕਿ ਮਾਮਲਾ ਸੈਸ਼ਨ ਕੋਰਟ ‘ਚ ਚਲਾਇਆ ਜਾਵੇ ਜਾਂ ਫਿਰ ਨਹੀਂ। ਸੂਤਰਾਂ ਦੀ ਮੰਨੋ ਤਾਂ ਪ੍ਰਦੁਮਨ ਦਾ ਕਤਲ ਕੀਤੇ ਜਾਣ ਦੀ ਜਾਣਕਾਰੀ ਸਕੂਲ ਦੇ ਟੀਚਰ ਨੂੰ ਸੀ ਅਤ ਦੋਸ਼ੀ ਵਿਦਿਆਰਥੀ ਨੇ ਹੀ ਉਸ ਨੂੰ ਦੱਸਿਆ ਸੀ। ਟੀਚਰ ਦੇ ਕਹਿਣ ‘ਤੇ ਹੀ ਵਿਦਿਆਰਥੀ ਸਮਾਨ ਦਿੱਖ ਰਿਹਾ ਸੀ।
8 ਸਿਤੰਬਰ ਦੀ ਸਵੇਰੇ ਰਿਆਨ ਇੰਟਰਨੈਸ਼ਨਲ ਸਕੂਲ ‘ਚ ਪ੍ਰਦੁਮਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ‘ਚ ਪਹਿਲੇ ਤਾਂ ਗੁਰੂਗ੍ਰਾਮ ਐਸ.ਆਈ.ਟੀ ਨੇ ਬੱਸ ਕੰਡਕਟਰ ਅਸ਼ੋਕ ਨੂੰ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕਰਕੇ ਜੇਲ ‘ਚ ਕਰ ਦਿੱਤਾ ਗਿਆ। ਪੁਲਸ ਅਧਿਕਾਰੀ ਲਗਾਤਾਰ ਦਾਅਵਾ ਕਰਦੇ ਰਹੇ ਕਿ ਅਸ਼ੋਕ ਨੇ ਹੀ ਪ੍ਰਦੁਮਨ ਦਾ ਕਤਲ ਕੀਤਾ ਹੈ। ਜਾਂਚ ਜਦੋਂ ਸੀ.ਬੀ.ਆਈ ਨੂੰ ਸੌਂਪੀ ਗਈ ਤਾਂ ਜਿਸ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ ‘ਤੇ ਐਸ.ਆਈ.ਟੀ ਨੇ ਅਸ਼ੋਕ ਨੂੰ ਗ੍ਰਿਫਤਾਰ ਕੀਤਾ ਸੀ, ਉਸੀ ਫੁਟੇਜ਼ ਦੇ ਆਧਾਰ ‘ਤੇ ਸੀ.ਬੀ.ਆਈ ਨੇ ਰਿਆਨ ‘ਚ 11 ਵੀਂ ‘ਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਗ੍ਰਿਫਤਾਰ ਕਰਕੇ ਦਾਅਵਾ ਕੀਤਾ ਕਿ ਇਸੀ ਨੇ ਪ੍ਰਦੁਮਨ ਦਾ ਕਤਲ ਕੀਤਾ ਹੈ। ਅਸ਼ੋਕ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।