ਗਾਂਧੀਨਗਰ – ਗੁਜਰਾਤ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਮਾਪਤ ਹੋ ਗਿਆ| ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰੋ-ਘਰੀ ਜਾ ਕੇ ਚੋਣ ਪ੍ਰਚਾਰ ਕਰ ਸਕਣਗੇ|
ਗੁਜਰਾਤ ਵਿਚ 182 ਵਿਧਾਨ ਸਭਾ ਹਲਕੇ ਹਨ| 14 ਦਸੰਬਰ ਨੂੰ ਗੁਜਰਾਤ ਦੇ ਦੂਸਰੇ ਤੇ ਆਖਰੀ ਗੇੜ ਲਈ 93 ਵਿਧਾਨ ਸਭਾ ਹਲਕਿਆਂ ਵਿਚ ਮਤਦਾਨ ਹੋਣ ਜਾ ਰਿਹਾ ਹੈ, ਜਦੋਂ ਕਿ ਪਹਿਲੇ ਗੇੜ ਤਹਿਤ 89 ਵਿਧਾਨ ਸਭਾ ਹਲਕਿਆਂ ਉਤੇ 68 ਫੀਸਦੀ ਵੋਟਾਂ ਪਈਆਂ ਸਨ|