ਚੰਡੀਗੜ੍ਹ : ਪੰਜਾਬ, ਦਿੱਲੀ ਤੇ ਹਰਿਆਣਾ ਵਿਚ ਅੱਜ ਦੂਸਰੇ ਦਿਨ ਵੀ ਬਾਰਿਸ਼ ਹੋਈ| ਇਨ੍ਹਾਂ ਸੂਬਿਆਂ ਵਿਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ| ਇਸ ਤੋਂ ਇਲਾਵਾ ਦਿਨ ਭਰ ਕਾਲੇ ਬੱਦਲ ਛਾਏ ਰਹੇ|
ਇਸ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਵਿਚ ਅੱਜ ਦੂਸਰੇ ਵੀ ਬਾਰਿਸ਼ ਹੋਈ| ਬਾਰਿਸ਼ ਦੇ ਚਲਦਿਆਂ ਤਾਪਮਾਨ ਵਿਚ ਭਾਰੀ ਗਿਰਾਵਟ ਆ ਗਈ ਹੈ| ਸੂਬੇ ਵਿਚ ਵੀ ਬਾਰਿਸ਼ ਹੋਈ ਸੀ|
ਦੂਸਰੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ 1-2 ਦਿਨ ਇਸੇ ਤਰ੍ਹਾਂ ਹੀ ਬਣਿਆ ਰਹਿ ਸਕਦਾ ਹੈ| ਮੌਸਮ ਵਿਭਾਗ ਅਨੁਸਾਰ ਠੰਢ ਹੋਰ ਵਧੇਗੀ| ਅੱਜ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ|