ਚੰਡੀਗੜ੍ਹ :ਕੁੱਝ ਦਿਨ ਪਹਿਲਾ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਬੀਬੀ ਜਸਵਿੰਦਰ ਕੌਰ ਦੀ ਕੁੱਟਮਾਰ ਅਤੇ ਵਾਲ ਕੱਟ ਕੇ ਅਰਧ ਨਗਨ ਕਰਕੇ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਹੋਈ ਸੀ। ਜਿਸ ਵਿਚ ਲੋਕ ਉਸ ਮਹਿਲਾ ਨੂੰ ਬੜੀ ਹਮਦਰਦੀ ਦੀ ਨਜ਼ਰ ਨਾਲ ਦੇਖ ਰਹੇ ਸਨ ਪਰ ‘ਆਪ’ ਆਗੂ ਸੁਖਪਾਲ ਖਹਿਰਾ ਨੇ ਉਸ ਔਰਤ ਨੂੰ ਬਲੈਕਮੇਲਾਰ ਕਹਿ ਦਿੱਤਾ ਖਹਿਰਾ ਨੇ ਕਿਹਾ ਹੈ ਕਿ ਉਕਤ ਔਰਤ ਬਲੈਕਮੇਲਰ ਸੀ ਇਸ ਲਈ ਲੋਕਾਂ ਨੇ ਉਸ ਨੂੰ ਅਜਿਹੀ ਸਜ਼ਾ ਦਿੱਤੀ ਹੈ,ਨਾਲ ਹੀ ਉਹਨਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ‘ਚ ਲੈ ਕੇ ਉਸ ਔਰਤ ‘ਤੇ ਜ਼ੁਰਮ ਕਰਨਾ ਗ਼ਲਤ ਹੈ। ਖਹਿਰਾ ਨੇ ਕਿਹਾ ਜੇਕਰ ਕੋਈ ਔਰਤ ਬੀਬੀ ਜਗੀਰ ਕੌਰ ਨਾਲ ਸੰਬੰਧ ਰੱਖਦੀ ਹੈ ਤਾਂ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਉਹ ਸਾਫ ਕਰੈਕਟਰ ਦੀ ਮਹਿਲਾ ਨਹੀਂ ਹੋਵੇਗੀ। ਲੋਕਾਂ ਨੇ ਉਸ ਨੂੰ ਇਸੇ ਗੱਲ ਦੀ ਸਜ਼ਾ ਦਿੱਤੀ ਹੈ ਕਿ ਉਹ ਕੁਝ ਲੋਕਾਂ ਨੂੰ ਬਲੈਕਮੇਲ ਕਰ ਰਹੀ ਸੀ।