ਨਵੀਂ ਦਿੱਲੀ – ਬਹੁਚਰਚਿਤ ਕੋਲਾ ਘੁਟਾਲੇ ਵਿਚ ਅੱਜ ਸੀ.ਬੀ.ਆਈ ਕੋਰਟ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੂੰ ਦੋਸ਼ੀ ਕਰਾਰ ਦਿੱਤਾ ਹੈ| ਸੀ.ਬੀ.ਆਈ ਕੋਰਟ ਨੇ ਮਧੂ ਕੋਡਾ ਨੂੰ ਇਸ ਮਾਮਲੇ ਵਿਚ ਅਪਰਾਧਿਕ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਹੈ| ਉਸ ਨੂੰ ਭਲਕੇ ਸਜ਼ਾ ਸੁਣਾਈ ਜਾਵੇਗਾ|
ਇਹ ਹੈ ਮਾਮਲਾ : ਕੈਗ ਨੇ ਮਾਰਚ 2012 ਵਿਚ ਆਪਣੀ ਡਾਫਟ ਰਿਪੋਰਟ ਵਿਚ ਸਰਕਾਰ ਉਤੇ ਦੋਸ਼ ਲਾਇਆ ਸੀ ਕਿ ਉਸ ਨੇ 2004 ਤੋਂ 2009 ਤੱਕ ਕੋਲਾ ਬਲਾਕ ਦੀ ਵੰਡ ਗਲਤ ਢੰਗ ਨਾਲ ਕੀਤੀ| ਇਸ ਨਾਲ ਸਰਕਾਰੀ ਖਜਾਨੇ ਨੂੰ 1 ਲੱਖ 86,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ| ਕੈਗ ਅਨੁਸਾਰ ਸਰਕਾਰ ਨੇ ਕਈ ਫਰਮਾਂ ਨੂੰ ਬਿਨਾਂ ਕਿਸੇ ਨਿਲਾਮੀ ਦੇ ਕੋਲਾ ਬਲਾਕ ਵੰਡੇ ਸਨ|