ਦੀਨਾਨਗਰ – ਦੀਨਾਨਗਰ ‘ਚ ਰਾਵੀ ਦਰਿਆ ਦੇ ਮਕੋੜਾ ਪੱਤਨ ‘ਤੇ ਬਣਾਏ ਗਏ ਅਸਥਾਈ ਪੁਲ ਦਾ ਹਿੱਸਾ ਪਾਣੀ ਦੇ ਤੇਜ਼ ਵਹਾਅ ਕਾਰਨ ਵਹਿਣ ਦੀ ਸੂਚਨਾ ਮਿਲੀ ਹੈ। ਜਿਸ ਦੇ ਚਲੱਦਿਆਂ ਦਰਿਆ ਦੇ ਪਾਰ ਵਸੇ ਅੱਠ ਪਿੰਡਾਂ ਦੇ ਲੋਕਾਂ ਦਾ ਦੇਸ਼ ਦੇ ਬਾਕੀ ਹਿੱਸੇ ‘ਚ ਬੈਠੇ ਲੋਕਾਂ ਨਾਲ ਗੱਲਬਾਤ ਕਰਨ ਦਾ ਸੰਪਰਕ ਟੁੱਟ ਗਿਆ। ਜਾਣਕਾਰੀ ਮਿਲੀ ਹੈ ਕਿ ਦਰਿਆ ‘ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸ ‘ਚ ਕਿਸ਼ਤੀ ਵੀ ਨਹੀਂ ਚਲ ਰਹੀ। ਦਰਿਆ ਦੇ ਪਾਰ ਵਸੇ ਪਿੰਡ ਭਰਿਆਲ, ਤੂਰ, ਮਮੀ ਚੱਕਰਗਾ, ਚੇਬੇ, ਲਸਿਆਨ, ਕਜਲੇ, ਕੁਕਰ ਅਤੇ ਝੂਮਰ ਆਦਿ ‘ਚ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।