ਤਰਨਤਾਰਨ : ਪੰਜ ਦਿਨ ਪਹਿਲਾਂ ਤਰਨਤਾਰਨ ਦੇ ਪਿੰਡ ਨੋਰੰਗਾਬਾਦ ਸਥਿਤ ਐਕਸਿਸ ਬੈਂਕ ਵਿਚੋਂ ਹਥਿਆਰਾਂ ਦੇ ਦਮ ਤੇ 7.25 ਲੱਖ ਦੀ ਰਕਮ ਲੁੱਟਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਦੋ ਪਿਸਤੌਲ, ਡਕੈਤੀ ਦੀ ਤਿੰਨ ਲੱਖ ਦੀ ਰਕਮ ਅਤੇ 555 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।