ਨਵੀਂ ਦਿੱਲੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਤੇ ਲਗਾਏ ਬੇਬੁਨਿਆਦ ਦੋਸ਼ਾਂ ਲਈ ਮਾਫੀ ਮੰਗਣ ਲਈ ਆਖਿਆ ਹੈ।
ਸ੍ਰੀ ਸੁਨੀਲ ਜਾਖੜ ਅੱਜ ਲੋਕ ਸਭਾ ਦੀ ਕਾਰਵਾਈ ਸਥਗਿਤ ਹੋਣ ਤੋਂ ਬਾਅਦ ਪਾਰਲੀਮੈਂਟ ਦੇ ਬਾਹਰ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਸ੍ਰੀ ਜਾਖੜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਾ ਕੇਵਲ ਦੇਸ਼ ਸਗੋਂ ਕੌਮਾਂਤਰੀ ਮੰਚ ਤੇ ਵੀ ਸਨਮਾਨਿਤ ਸਖ਼ਸੀਅਤ ਹੈ ਅਤੇ ਉਹ ਪੰਜਾਬੀਆਂ ਦਾ ਸਨਮਾਨ ਹਨ। ਅਜਿਹੇ ਵਿਚ ਸ: ਮਨਮੋਹਨ ਸਿੰਘ ਤੇ ਦੇਸ਼ ਧ੍ਰੋਹ ਵਰਗੇ ਬੇਬੁਨਿਆਦ ਦੋਸ਼ ਲਗਾਉਣੇ ਨਾ ਕੇਵਲ ਸਮੂਹ ਪੰਜਾਬੀਆਂ ਦਾ ਸਗੋਂ ਪੂਰੇ ਮੁਲਕ ਦਾ ਵੀ ਅਪਮਾਨ ਹੈ। ਉਨ•ਾਂ ਕਿਹਾ ਕਿ ਅਜਾਦੀ ਦੇ ਸੰਘਰਸ਼ ਤੋਂ ਲੈ ਕੇ ਅਤੇ ਅਜਾਦ ਭਾਰਤ ਵੱਲੋਂ ਲੜੀਆਂ ਗਈਆਂ ਜੰਗਾਂ ਵਿਚ ਵੀ ਪੰਜਾਬੀਆਂ ਦੀਆਂ ਕੁਰਬਾਨੀਆਂ ਲਾਮਿਸ਼ਾਲ ਹਨ ਪਰ ਪ੍ਰਧਾਨ ਮੰਤਰੀ ਨੇ ਅਜਿਹੀ ਬਿਆਨਬਾਜੀ ਕਰਕੇ ਪੰਜਾਬੀਆਂ ਦੇ ਵੀ ਹਿਰਦੇ ਵਲੁੰਦਰ ਸੁੱਟੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਜਾਂ ਤਾਂ ਪ੍ਰਧਾਨ ਮੰਤਰੀ ਆਪਣੇ ਬੋਲਾਂ ਲਈ ਬਿਨ•ਾਂ ਸ਼ਰਤ ਸਦਨ ਵਿਚ ਮਾਫੀ ਮੰਗਨ ਜਾਂ ਫਿਰ ਜੇ ਉਨ•ਾਂ ਕੋਲ ਸਬੂਤ ਹਨ ਤਾਂ ਫਿਰ ਪਰਚਾ ਦਰਜ ਕਰਕੇ ਜਾਂਚ ਕਰਨ। ਉਨ•ਾਂ ਨੇ ਕਿਹਾ ਕਿ ਗੁਜਰਾਤ ਚੋਣਾਂ ਵਿਚ ਕਿਸੇ ਵੀ ਤਰੀਕੇ ਨਾਲ ਜਿੱਤ ਦੇ ਲਾਲਚ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਹੀ ਤਾਰ ਤਾਰ ਕਰਕੇ ਰੱਖ ਦਿੱਤਾ ਹੈ। ਉਨ•ਾਂ ਕਿਹਾ ਕਿ ਸਿਆਸੀ ਵਿਰੋਧ ਅਲਗ ਗੱਲ ਹੈ ਪਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਤਾਂ ਸਿਆਸੀ ਲਾਭ ਲਈ ਬਿਆਨਬਾਜੀ ਕਰਦਿਆਂ ਇਹ ਵੀ ਖਿਆਲ ਨਹੀਂ ਕੀਤਾ ਕਿ ਉਹ ਕਿਸ ਜਿੰਮੇਵਾਰੀ ਵਾਲੀ ਅਹੁਦੇ ਤੇ ਬੈਠੇ ਹਨ। ਉਨ•ਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਕਮਜੋਰੀਆਂ ਤੋਂ ਧਿਆਨ ਹਟਾਉਣ ਲਈ ਪ੍ਰਧਾਨ ਮੰਤਰੀ ਨੇ ਇਸ ਨੀਵੇਂੇ ਪੱਧਰ ਤੇ ਦੋਸ਼ ਲਗਾਏ ਸਨ ਜਿੰਨ•ਾਂ ਲਈ ਉਨ•ਾਂ ਨੂੰ ਬਿਨ•ਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਅੱਜ ਲੋਕ ਸਭਾ ਵਿਚ ਕਿਸਾਨੀ ਅਤੇ ਨੌਜਵਾਨਾਂ ਵਿਚ ਫੈਲ ਰਹੇ ਨਸ਼ੇ ਜਿਹੇ ਗੰਭੀਰ ਮੱਦੇ ਵਿਚਾਰੇ ਜਾਣੇ ਸਨ ਪਰ ਸਰਕਾਰ ਦੇ ਅੜੀਅਲ ਰਵਈਏ ਕਾਰਨ ਇਸ ਸਬੰਧੀ ਮੁਕੰਮਲ ਚਰਚਾ ਨਹੀਂ ਹੋ ਸਕੀ। ਸ੍ਰੀ ਜਾਖੜ ਨੇ ਦੱਸਿਆ ਕਿ ਉਹ ਪੰਜਾਬ ਸਮੇਤ ਦੇਸ਼ ਵਿਚ ਨਸ਼ੇ ਦੀ ਤਸਕਰੀ ਦੇ ਮਾਮਲਿਆਂ ਵਿਚ ਈ.ਡੀ. ਦੀ ਚੱਲ ਰਹੀ ਜਾਂਚ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦਾ ਮੁੱਦਾ ਚੁੱਕ ਰਹੇ ਹਨ। ਉਨ•ਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਿਦੇਸ਼ੀ ਲਾੜਿਆਂ ਵੱਲੋਂ ਵਿਆਹ ਕਰਕੇ ਕੁੜੀਆਂ ਨੂੰ ਧੋਖਾ ਦੇਣ ਦੇ ਮਾਮਲਿਆਂ ਨਾਲ ਨਿਪਟਨ ਸਬੰਧੀ ਸਖ਼ਤ ਕਾਨੂੰਨ ਬਣਾਇਆ ਜਾਵੇ। ਪਾਕਿਸਤਾਨ ਵਿਚ ਸਿੱਖਾਂ ਤੇ ਹੋ ਰਹੇ ਤਸੱਦਦ ਦੇ ਮੁੱਦੇ ਤੇ ਵੀ ਉਨ•ਾਂ ਕੇਂਦਰ ਸਰਕਾਰ ਤੋਂ ਇਸ ਸਬੰਧੀ ਤੁਰੰਤ ਦਖਲ ਦੀ ਮੰਗ ਕੀਤੀ।
ਬਾਕਸ ਲਈ ਪ੍ਰਸਤਾਵਿਤ
ਗੁਜਰਾਤ ਵਿਚ ਭਾਜਪਾ ਦੀ ਹੋਈ ਹੈ ਨੈਤਿਕ ਹਾਰ
ਗੁਜਰਾਤ ਚੋਣਾਂ ਦੇ ਨਤੀਜਿਆਂ ਸਬੰਧੀ ਬੋਲਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਗੁਜਰਾਤ ਵਿਚ ਭਾਜਪਾ ਦੀ ਨੈਤਿਕ ਹਾਰ ਹੋਈ ਹੈ। ਉਨ•ਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਲੀਡਰਸ਼ਿਪ ਦਾ ਟਾਕਰਾ ਕਰਨ ਲਈ ਜਿਸ ਤਰਾਂ ਕੇਂਦਰ ਸਰਕਾਰ ਤੋਂ ਇਲਾਵਾ ਦੇਸ਼ ਭਰ ਤੋਂ ਭਾਜਪਾ ਆਗੂਆਂ ਦਾ ਜਮਾਵੜਾ ਗੁਜਰਾਤ ਵਿਚ ਹੋਇਆ ਅਤੇ ਚੋਣ ਪ੍ਰਚਾਰ ਦੌਰਾਨ ਜਿਸ ਤਰਾਂ ਦੀ ਬੋਲ ਬਾਣੀ ਭਾਜਪਾ ਦੀ ਰਹੀ ਉਸਨੇ ਭਾਜਪਾ ਦਾ ਅਸਲ ਚਿਹਰਾ ਦੇਸ਼ ਦੀ ਜਨਤਾ ਦੇ ਸਾਹਮਣੇ ਲਿਆ ਦਿੱਤਾ ਹੈ। ਉਨ•ਾਂ ਕਿਹਾ ਕਿ ਮਹਾਭਾਰਤ ਦੇ ਯੁੱਧ ਵਾਂਗ ਇੱਕਲੇ ਰਾਹੁਲ ਖਿਲਾਫ ਚਕਰਵਿਊ ਵਲਨ ਲਈ ਸਭ ਇੱਕਠੇ ਹੋ ਗਏ ਪਰ ਫਿਰ ਵੀ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਗੁਜਰਾਤ ਵਿਚ ਕਾਂਗਰਸ ਦਾ ਪ੍ਰਦਰਸ਼ਨ ਉਤਸਾਹਜਨਕ ਰਿਹਾ ਹੈ। ਉਨ•ਾਂ ਕਿਹਾ ਕਿ ਨਿਸਚਤ ਹੀ 2019 ਦੀਆਂ ਆਮ ਚੋਣਾਂ ਵਿਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰੇਗੀ।