ਇਸਲਾਮਾਬਾਦ – ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਅੱਜ ਉਸ ਦੀ ਮਾਂ ਅਤੇ ਪਤਨੀ ਨੇ ਮੁਲਾਕਾਤ ਕੀਤੀ| ਭਾਰਤ ਤੋਂ ਕੁਲਭੂਸ਼ਨ ਦੀ ਮਾਂ ਅਤੇ ਉਸ ਦੀ ਪਤਨੀ ਪਾਕਿਸਤਾਨ ਪਹੁੰਚੀਆਂ, ਜਿਥੇ ਜੇਲ੍ਹ ਵਿਚ ਉਨ੍ਹਾਂ ਨੇ ਅੱਧਾ ਘੰਟਾ ਮੁਲਾਕਾਤ ਕੀਤੀ| ਕੁਲਭੂਸ਼ਣ ਦੀ ਮੁਲਾਕਾਤ ਸ਼ੀਸ਼ੇ ਵਿਚੋਂ ਹੀ ਕਰਵਾਈ ਗਈ| ਪਰਿਵਾਰ ਉਸ ਨੂੰ ਗਲੇ ਲੱਗ ਕੇ ਨਹੀਂ ਮਿਲ ਸਕਿਆ|
ਦੱਸਣਯੋਗ ਹੈ ਕਿ ਜਾਸੂਸੀ ਦੇ ਦੋਸ਼ ਹੇਠ ਕੁਲਭੂਸ਼ਨ ਜਾਧਵ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ|