ਨਵੀਂ ਦਿੱਲੀ— ਦਿੱਲੀ ਦੀ ਲੇਡੀ ਡਾਨ ਸੋਨੂੰ ਪੰਜਾਬਣ ਇਕ ਵਾਰ ਫਿਰ ਤੋਂ ਪੁਲਸ ਦੀ ਗ੍ਰਿਫਤ ‘ਚ ਹੈ। ਇਸ ਵਾਰ ਦੋਸ਼ ਹੈ ਕਿ ਇਸ ਨੇ ਸਲਾਖਾਂ ਤੋਂ ਬਾਹਰ ਆਉਣ ਤੋਂ ਬਾਅਦ ਇਕ ਕੇਂਦਰੀ ਮੰਤਰੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਅਤੇ ਇਕ ਨਾਬਾਲਗ ਲੜਕੀ ਨੂੰ 20 ਲੱਖ ਰੁਪਏ ‘ਚ ਵੇਚਿਆ। ਲੋਡੀ ਡਾਨ ਵੱਲੋਂ ਕੇਂਦਰੀ ਮੰਤਰੀ ਨੂੰ ਬਲੈਕਮੇਲ ਕਰਨ ਦੀ ਜਾਂਚ ਦਿੱਲੀ ਪੁਲਸ ਨੇ ਗੁਪਤ ਤਰੀਕੇ ਨਾਲ ਕੀਤੀ ਅਤੇ ਉਸ ਨੂੰ ਆਖਰਕਾਰ ਐਤਵਾਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਪੰਜਾਬਣ ਦੀ ਗ੍ਰਿਫਤਾਰੀ ਦਾ ਆਪਰੇਸ਼ਨ ਬੇਹੱਦ ਗੁਪਤ ਸੀ ਅਤੇ ਇਸ ‘ਚ ਕ੍ਰਾਈਮ ਬਰਾਂਚ ਦੀ ਟੀਮ ਚਾਰ ਮਹੀਨੇ ਤੋਂ ਕੰਮ ਕਰ ਰਹੀ ਸੀ। ਜਾਣਕਾਰੀ ਅਨੁਸਾਰ ਨਜਫਗੜ੍ਹ ‘ਚ ਅਗਸਤ 2014 ‘ਚ ਆਪਣੀ 16 ਸਾਲਾ ਲੜਕੀ ਦੇ ਅਗਵਾ ਦਾ ਮੁਕੱਦਮਾ ਦਰਜ ਕਰਵਾਇਆ ਸੀ। ਦਰਜ ਮੁਕੱਦਮੇ ਦੇ ਅਧੀਨ ਘਰ ਦੇ ਕੋਲੋਂ ਲੜਕੀ ਨੂੰ 2 ਬਦਮਾਸ਼ਾਂ ਨੇ ਅਗਵਾ ਕਰ ਲਿਆ। ਜਾਂਚ ਸ਼ੁਰੂ ਕੀਤੀ ਗਈ ਪਰ 2 ਸਾਲ ਤੱਕ ਲੜਕੀ ਦਾ ਪਤਾ ਨਹੀਂ ਲੱਗ ਸਕਿਆ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਅਪ੍ਰੈਲ 2017 ‘ਚ ਕ੍ਰਾਈਮ ਬਰਾਂਚ ਦੇ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਗਈ। ਪੁਲਸ ਟੀਮ ਨੇ ਟੈਕਨੀਕਲ ਸਰਵਿਸਲਾਂਸ ਦੀ ਮਦਦ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਪਰ ਲੱਖ ਕੋਸ਼ਿਸ਼ ਤੋਂ ਬਾਅਦ ਵੀ ਲੜਕੀ ਦਾ ਕੁਝ ਪਤਾ ਨਹੀਂ ਲੱਗਾ।
ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਲਾਪਤਾ ਹੋਈ ਲੜਕੀ ਜੂਨ ਮਹੀਨੇ ‘ਚ ਘਰ ਆ ਗਈ ਹੈ। ਉਸ ਨੇ ਦੱਸਿਆ ਕਿ ਘਰ ਦੇ ਬਾਹਰ ਖੇਡਦੇ ਸਮੇਂ ਉਸ ਦਾ 2 ਬਦਮਾਸ਼ਾਂ ਨੇ ਕਾਰ ‘ਚ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਇਕ ਵਿਅਕਤੀ ਦੇ ਹੱਥ ‘ਚ ਵੇਚਿਆ ਗਿਆ ਸੀ। ਇਸ ਨੂੰ ਤਿੰਨ ਲੜਕਿਆਂ ਨੇ ਵੇਚਿਆ ਸੀ ਅਤੇ ਉਨ੍ਹਾਂ ਦੀ ਸਰਗਨਾ ਇਕ ਔਰਤ ਸੀ, ਜੋ ਹਮੇਸ਼ਾ ਵੇਚਣ ਵਾਲੇ ਵਿਅਕਤੀ ਦੇ ਘਰ ਆਉਂਦੀ ਜਾਂਦੀ ਹੈ। ਹਾਲਾਂਕਿ ਉਸ ਲੜਕੀ ਨੂੰ ਉਸ ਦਾ ਨਾਂ ਨਹੀਂ ਪਤਾ ਸੀ। ਪੀੜਤਾ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਸ ਨੂੰ ਖਰੀਦਿਆ, ਉਸ ਨੇ ਉਸ ਨਾਲ ਜ਼ਬਰਨ ਵਿਆਹ ਕੀਤਾ ਅਤੇ 6 ਮਹੀਨੇ ਬਾਅਦ ਉਸ ਨੂੰ ਆਪਣੇ ਦੋਸਤਾਂ ਨੂੰ ਪਰੋਸ ਦਿੱਤਾ। ਉਸ ਨੂੰ ਰੋਜ਼ਾਨਾ ਦੇਹ ਵਪਾਰ ਲਈ ਇਸਤੇਮਾਲ ਕੀਤਾ ਜਾਣ ਲੱਗਾ। ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ‘ਚ ਸੀ ਤਾਂ ਮੌਕਾ ਦੇਖ ਕੇ ਉਹ ਦੌੜ ਗਈ। ਸੋਨੂੰ ਪੰਜਾਬਣ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਹੁਣ 7 ਦਿਨਾਂ ਦੀ ਰਿਮਾਂਡ ‘ਤੇ ਵੀ ਲਿਆ ਗਿਆ ਹੈ। ਲੇਡੀ ਡਾਨ ਨੇ ਪੁੱਛ-ਗਿੱਛ ‘ਚ ਲੜਕੀ ਨੂੰ ਵੇਚਣ ਦੀ ਗੱਲ ਕਬੂਲੀ ਹੈ। ਪੁਲਸ ਨੇ ਸੋਨੂੰ ਦੇ ਸ਼ਿਕੰਜੇ ਤੋਂ ਛੁੱਟ ਕੇ ਆਈ ਲੜਕੀ ਨੂੰ ਕੁਝ ਔਰਤਾਂ ਦੇ ਫੋਟੋ ਦਿਖਾਏ ਤਾਂ ਉਸ ਨੇ ਜਿਸ ਔਰਤ ਨੂੰ ਪਛਾਣਿਆ, ਉਹ ਲੇਡੀ ਡਾਨ ਸੋਨੂੰ ਪੰਜਾਬਣ ਨਿਕਲੀ।