ਨਵੀਂ ਦਿੱਲੀ— ਫਿਲਮ ਅਭਿਨੇਤਾ ਅਤੇ ਭਾਜਪਾ ਆਗੂ ਸ਼ਤਰੂਘਨ ਸਿਨ੍ਹਾ ਨੇ ਨੋਇਡਾ ‘ਚ ਦਿੱਲੀ ਮੈਟਰੋ ਦੀ ਮਜ਼ੈਂਟਾ ਲਾਈਨ ਦੇ ਉਦਘਾਟਨੀ ਸਮਾਰੋਹ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਾ ਸੱਦਣ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੇ ਕੇਜਰੀਵਾਲ ਨੂੰ ਇਸ ਮੌਕੇ ‘ਤੇ ਸੱਦਿਆ ਜਾਂਦਾ ਤਾਂ ਮੋਦੀ ਦੀ ਸ਼ਾਨ ‘ਚ ਵਾਧਾ ਹੋਣਾ ਸੀ। ਆਖਿਰ ਉੱਤਰ ਪ੍ਰਦੇਸ਼ ਅਤੇ ਦਿੱਲੀ ਦੀ ਨੋਇਡਾ ‘ਚ 50-50 ਫੀਸਦੀ ਦੀ ਭਾਈਵਾਲੀ ਹੈ।