ਸ਼ਾਲੀਮਾਰ ਬਾਗ— ਸ਼ਾਲੀਮਾਰ ਬਾਗ ਸਥਿਤ ਮੈਕਸ ਹਸਪਤਾਲ ‘ਚ ਇਕ ਮਹੀਨੇ ਅੰਦਰ ਦੂਜਾ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਕ ਵਿਅਕਤੀ ਦੀ ਮੌਤ ਅਤੇ ਪਰਿਵਾਰ ਨੂੰ ਧੋਖਾਧੜੀ ‘ਚ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਸ਼ਾਲੀਮਾਰ ਬਾਗ ਥਾਣੇ ‘ਚ ਇਕ ਲਿਖਿਤ ਸ਼ਿਕਾਇਤ ਦਰਜ ਕਰਵਾਈ ਹੈ। ਬੁੱਧਵਾਰ ਨੂੰ ਡਾਕਟਰਾਂ ਦੇ ਪੈਨਲ ‘ਚ ਅਤੇ ਵੀਡੀਓਗ੍ਰਾਫੀ ਦੇ ਵਿਚਕਾਰ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਪਰਿਵਾਰਕ ਮੈਬਰਾਂ ਨੂੰ ਸੌਂਪਿਆ ਜਾਵੇਗਾ। ਜਿਸ ਦੇ ਬਾਅਦ ਹੀ ਐਫ.ਆਈ.ਆਰ ਹੋ ਸਕਦੀ ਹੈ। ਮ੍ਰਿਤਕ ਦੀ ਪਛਾਣ ਕਮਲੇਸ਼ ਚੰਦਰ ਦੇ ਰੂਪ ‘ਚ ਹੋਈ ਹੈ। ਉਹ ਪਰਿਵਾਰ ਨਾਲ ਰੋਹਿਣੀ ਸੈਕਟਰ-7 ਇਲਾਕੇ ‘ਚ ਰਹਿੰਦੇ ਸਨ। 25 ਦਸੰਬਰ ਕਰੀਬ 1 ਵਜੇ ਕਮਲੇਸ਼ ਚੰਦਰ ਘਰ ‘ਚ ਸਨ। ਉਨ੍ਹਾਂ ਨੂੰ ਅਚਾਨਕ ਪਸੀਨਾ ਆਉਣ ਲੱਗਾ ਸੀ। ਘਬਰਾਹਟ ਹੋਣ ‘ਤੇ ਉਨ੍ਹਾਂ ਨੂੰ ਰੋਹਿਣੀ ਸੈਕਟਰ-8 ਸਥਿਤ ਡਾ.ਪੰਕਜ ਦੇ ਕਲੀਨਿਕ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੇ ਹਾਲਤ ਵਿਗੜਦੀ ਦੇਖ ਕੇ ਕਮਲੇਸ਼ ਨੂੰ ਸ਼ਾਲੀਮਾਰ ਬਾਗ ਸਥਿਤ ਮੈਕਸ ਹਸਪਤਾਲ ‘ਚ ਡਾ.ਨਵੀਨ ਭਾਮੜੀ ਨੂੰ ਰੈਫਰ ਕਰ ਦਿੱਤਾ ਗਿਆ। ਮੈਕਸ ਹਸਪਤਾਲ ਦੀ ਐਮਰਜੈਂਸੀ ‘ਚ ਲਿਆਉਣ ‘ਤੇ ਕਮਲੇਸ਼ ਨੂੰ ਡਾ.ਨਵੀਨ ਦੇ ਅੰਡਰ ਇਲਾਜ ਕਰਵਾਉਣ ਲਈ ਭਰਤੀ ਕਰ ਲਿਆ। ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਕਮਲੇਸ਼ ਨੂੰ ਹਾਰਟ ਅਟੈਕ ਆਇਆ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਦੇ ਸੂਤਰਾਂ ਤੋਂ ਪਤਾ ਚੱਲਿਆ ਕਿ ਡਾਕਟਰ ਨਵੀਨ ਛੁੱਟੀ ‘ਤੇ ਹਨ ਜਦਕਿ ਆਪਰੇਸ਼ਨ ਡਾ.ਦੇਵੇਂਦਰ ਕੁਮਾਰ ਅਗਰਵਾਲ ਨੇ ਕੀਤਾ ਹੈ। ਜਿਸ ਨੂੰ ਲੈ ਕੇ ਜਦੋਂ ਮੈਕਸ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਗੱਲ ਨਹੀਂ ਕਰਨ ਦਿੱਤੀ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡਾਕਟਰਾਂ ਨਾਲ ਨਵੀਨ ਦੇ ਬਾਰੇ ‘ਚ ਕਈ ਵਾਰ ਪੁੱਛਿਆ ਗਿਆ ਸੀ ਪਰ ਕਿਸੇ ਨੇ ਕੁਝ ਨਹੀਂ ਦੱਸਿਆ। ਦਿੱਲੀ ਸਰਕਾਰ ਨੇ ਦੱਸਿਆ ਸੀ ਕਿ ਮੈਕਸ ਹਸਪਤਾਲ ‘ਤੇ ਪਹਿਲੇ ਤੋਂ ਹੀ ਚਾਰ ਲਾਪਰਵਾਹੀ ਆਦਿ ਦੇ ਮਾਮਲੇ ‘ਚ ਜਾਂਚ ਚੱਲ ਰਹੀ ਹੈ।