ਨਵੀਂ ਦਿੱਲੀ – ਦੇਸ਼ ਦੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਤਿੰਨ ਤਲਾਕ ਬਿੱਲ ਉਤੇ ਬਹਿਸ ਸ਼ੁਰੂ ਕਰਦਿਆਂ ਸੰਸਦ ਵਿਚ ਕਿਹਾ ਕਿ ਇਸ ਬਿੱਲ ਨੂੰ ਪਾਸ ਕਰਾਉਣ ਵਿਚ ਸਾਰੇ ਸੰਸਦ ਮੈਂਬਰ ਮਦਦ ਕਰਨ| ਉਨ੍ਹਾਂ ਕਿਹਾ ਕਿ ਇਹ ਬਿੱਲ ਮੁਸਲਿਮ ਮਹਿਲਾਵਾਂ ਦੇ ਅਧਿਕਾਰ ਲਈ ਹੈ|
ਉਨ੍ਹਾਂ ਕਿਹਾ ਕਿ ਇਹ ਧਰਮ ਦਾ ਮਾਮਲਾ ਨਹੀਂ ਹੈ| ਇਹ ਸਾਰਿਆਂ ਲਈ ਬਰਾਬਰੀ ਦੇ ਅਧਿਕਾਰ ਦਾ ਮਾਮਲਾ ਹੈ| ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ| ਇਸ ਨੂੰ ਵੋਟ ਬੈਂਕ ਨਾਲ ਵੀ ਨਾ ਜੋੜਿਆ ਜਾਵੇ| ਉਨ੍ਹਾਂ ਕਿਹਾ ਕਿ ਇਸਲਾਮੀ ਦੇਸ਼ਾਂ ਵਿਚ ਵੀ ਇਹ ਕਾਨੂੰਨ ਲਾਗੂ ਹੈ|