ਨੋਇਡਾ— ਨੋਇਡਾ ਦੇ ਯਮੁਨਾ ਐਕਸਪ੍ਰੈੱਸ ਹਾਈਵੇ ‘ਤੇ ਸ਼ਨੀਵਾਰ ਦਿਨ ਦਰਦਨਾਕ ਹਾਦਸਾ ਵਾਪਰਿਆ। ਦਰਅਸਲ ਇਥੇ ਤੇਜ਼ ਰਫਤਾਰ ਟੈਂਕਰ ਨੇ ਸਵਿੱਫਟ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ‘ਚ 2 ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਕ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਨਾਲ ਹੀ ਦੂਜੇ ਦੀ ਮੌਤ ਬਾਰੇ ਸੂਚਨਾ ਮਿਲਦੇ ਹੀ ਨੌਜਵਾਨ ਦੇ ਪਰਿਵਾਰ ‘ਚ ਮਾਤਮ ਛਾਅ ਗਿਆ।
ਜਾਣਕਾਰੀ ਅਨੁਸਾਰ ਘਟਨਾ ਰਬੂਪੁਰਾ ਥਾਣਾ ਇਲਾਕੇ ਦੀ ਹੈ। ਜਿਥੇ 3 ਨੌਜਵਾਨ ਸਵਿੱਫਟ ਕਾਰ ‘ਚ ਸਵਾਰ ਹੋ ਕੇ ਆਗਰਾ ਤੋਂ ਆਪਣੇ ਪਿੰਡ ਦਾਦੂਪੁਰਾ ਵਾਪਸ ਆ ਰਹੇ ਸਨ। ਅਚਾਨਕ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟੈਂਕਰ ਨੇ ਉਨ੍ਹਾਂ ਦੀ ਕਾਰ ‘ਚ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ‘ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਇਸ ਘਟਨਾ ‘ਚ ਕਾਰ ਸਵਾਰ 2 ਨੌਜਵਾਨ ਰੋਹਿਤ ਅਤੇ ਸਚਿਨ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦੋਂਕਿ ਉਨ੍ਹਾਂ ਨਾਲ ਨੀਰਜ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਨੀਰਜ ਨੂੰ ਇਲਾਜ ਲਈ ਨੋਇਡਾ ਦੇ ਗ੍ਰੇਟਰ ਕੈਲਾਸ਼ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।